ਟਰੇਸ ਲੌਂਜ ‘ਏ ਫੈਮਿਲੀ ਸੈਲੂਨ’ ਨੇ ਸੈਕਟਰ-8 ਪੰਚਕੂਲਾ ਵਿੱਚ ਖੋਲ੍ਹੀ ਇੱਕ ਹੋਰ ਸ਼ਾਖਾ

0
443
ਬਾਲੀਵੁੱਡ ਗਾਇਕ ਬੀ ਪਰਾਕ ਨੇ ਕੀਤੀ ਪੰਚਕੂਲਾ ਵਿੱਚ ਟਰੇਸ ਲੌਂਜ ਸੈਲੂਨ ਦੀ ਸ਼ੁਰੂਆਤ

ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਦਿੱਖ ਕਿਸੇ ਦੀ ਸ਼ਖਸੀਅਤ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਬਣ ਗਈ ਹੈ। ਦਿੱਖ ਨੂੰ ਵਧਾਉਣ ਲਈ, ਪੰਚਕੂਲਾ ਦੇ ਸੈਕਟਰ 8 ਵਿੱਚ ਅੱਜ ਸਭ ਤੋਂ ਵੱਡੀ ਫੈਮਿਲੀ ਸੈਲੂਨ ਚੇਨ – ਟਰੇਸ ਲੌਂਜ ਦਾ ਇੱਕ ਨਵਾਂ ਆਉਟਲੈਟ ਲਾਂਚ ਕੀਤਾ ਗਿਆ। ਸੈਲੂਨ ਦਾ ਉਦਘਾਟਨ ਬਾਲੀਵੁੱਡ ਗਾਇਕ ਬੀ ਪਰਾਕ ਦੀ ਮੌਜੂਦਗੀ ਵਿੱਚ ਕੀਤਾ ਗਿਆ। ਟਰੇਸ ਲੌਂਜ ਮੁਨੀਸ਼ ਬਜਾਜ ਦੇ ਦਿਮਾਗ ਦੀ ਉਪਜ ਹੈ। ਉਨ੍ਹਾਂ ਦੇ ਦ੍ਰਿੜ ਇਰਾਦੇ, ਸਖ਼ਤ ਮਿਹਨਤ ਅਤੇ ਕਾਰੋਬਾਰੀ ਸੂਝ ਦੇ ਕਾਰਨ, ਇਹ ਉੱਦਮ 2003 ਵਿੱਚ ਆਪਣੇ ਪਹਿਲੇ ਸੈਲੂਨ ਦੇ ਨਾਲ ਹੋਂਦ ਵਿੱਚ ਆਇਆ ਸੀ, ਜਿਸਨੂੰ ਟਰੇਸ ਲੌਂਜ ਵਜੋਂ ਜਾਣਿਆ ਜਾਂਦਾ ਹੈ। ਉਦੋਂ ਤੋਂ ਹੀ ਇਹ ਪਰਸਨਲ ਕੇਅਰ ਸੈਗਮੈਂਟ ਵਿੱਚ ਪਹਿਲੇ ਨੰਬਰਾਂ ‘ਤੇ ਚਲ ਰਿਹਾ ਹੈ, ਜਿਸਨੇ ਉੱਤਰੀ ਭਾਰਤੀ ਹੇਅਰਡਰੈਸਿੰਗ ਉਦਯੋਗ ਦਾ ਚਿਹਰਾ ਬਦਲ ਦਿੱਤਾ ਹੈ। ਇਹ ਚਮੜੀ, ਸੁੰਦਰਤਾ, ਵਾਲ, ਮੇਕਅਪ, ਨੇਲ ਆਰਟ ਵਰਗੀਆਂ ਬਹੁਤ ਸਾਰੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ।
ਮਹਾਮਾਰੀ ਦੇ ਇਸ ਸਮੇਂ ਵਿੱਚ ਵੀ ਆਪਣੀ ਉੱਦਮੀ ਭਾਵਨਾ ਨੂੰ ਕਾਇਮ ਰੱਖਦੇ ਹੋਏ, ਮੁਨੀਸ਼ ਬਜਾਜ ਨੇ ਸੈਕਟਰ-8, ਪੰਚਕੂਲਾ ਵਿੱਚ ਟਰੇਸ ਲੌਂਜ ਦੀ ਇੱਕ ਹੋਰ ਸ਼ਾਖਾ ਖੋਲ੍ਹੀ, ਜਿੱਥੇ ਸਾਰੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ, ਗਾਹਕਾਂ ਦੀ ਪੂਰੀ ਤਸੱਲੀ ਕਰਵਾਉਣ ਲਈ ਹਰ ਕੋਸ਼ਿਸ਼ ਕੀਤੀ ਜਾਂਦੀ ਹੈ। ਬ੍ਰਾਂਡ ਨੇ ਉੱਤਰੀ ਭਾਰਤ ਵਿੱਚ ਲਗਾਤਾਰ ਆਪਣੀ ਮੌਜੂਦਗੀ ਦਾ ਸਫਲਤਾਪੂਰਵਕ ਵਿਸਤਾਰ ਕੀਤਾ ਹੈ ਅਤੇ ਕਈ ਬ੍ਰਾਂਡਾਂ ਜਿਵੇਂ ਕੇਰਾਸਟੇਸ, ਲੋਰੀਅਲ, ਐਨ ਵਾਈ ਐਕਸ, ਮੈਕ, ਬੌਬੀ ਬ੍ਰਾਊਨ ਆਦਿ ਨਾਲ ਜੁੜਿਆ ਹੋਇਆ ਹੈ।

LEAVE A REPLY

Please enter your comment!
Please enter your name here