ਜ਼ੋਰਾਵਰ ਦੀ ਸਿਹਤਯਾਬੀ ਲਈ ਨੰਗੇ ਪੈਰੀਂ ਅਰਦਾਸ ਕਰੇਗੀ ਅਜੂਨੀ

0
247

ਜ਼ੀ ਪੰਜਾਬੀ ਦੇ ਸ਼ੋਅ ‘ਛੋਟੀ ਜੇਠਾਣੀ’ ਦੇ ਅੱਜ ਦੇ ਐਪੀਸੋਡ ‘ਚ ਅਸੀਂ ਦੇਖਾਂਗੇ ਕਿ ਜਦੋਂ ਅਜੂਨੀ ਸਵਰੀਨ ਦੇ ਝੂਠੇ ਗਰਭ ਨੂੰ ਸਾਬਤ ਕਰਨ ਲਈ ਸਾਰਿਆਂ ਨੂੰ ਸਬੂਤ ਦਿਖਾਉਣ ਲੱਗਦੀ ਹੈ ਤਾਂ ਜ਼ੋਰਾਵਰ ਬੇਹੋਸ਼ ਹੋ ਜਾਂਦਾ ਹੈ ਤੇ ਕੋਮਾ ‘ਚ ਚਲਾ ਜਾਂਦਾ ਹੈ।

ਅੱਜ ਜਦੋਂ ਅਜੂਨੀ ਕੋਲ ਸਵਰੀਨ ਦੇ ਫਰਜ਼ੀ ਗਰਭ ਦੀ ਸੱਚਾਈ ਸਾਹਮਣੇ ਲਿਆਉਣ ਲਈ ਉਸਦੇ ਮੂਹੋਂ ਬੋਲੇ ਬਿਆਨ ਦੇ ਨਾਲ-ਨਾਲ ਸਬੂਤ ਵੀ ਸਨ, ਤਾਂ ਪਰਿਵਾਰ ‘ਤੇ ਇਕ ਨਵਾਂ ਦੁਖਾਂਤ ਆ ਗਿਆ ਜਦੋਂ ਜ਼ੋਰਾਵਰ ਦੀ ਸਿਹਤ ਵਿਗੜ ਜਾਂਦੀ ਹੈ ਕਿਉਂਕਿ ਸਵਰੀਨ ਨੇ ਉਸ ਨੂੰ ਉਸਦੇ ਜਾਣੇ ਬਿਨਾਂ ਯਾਦਦਾਸ਼ਤ ਗੁਆਉਣ ਲਈ ਉਸਨੂੰ ਕੁਝ ਸਮੇ ਤੋਂ ਦੁੱਧ ਚ ਦਵਾਯੀ ਪਾ ਕੇ ਦੇ ਰਹੀ ਸੀ, ਜਿਸ ਕਾਰਨ ਉਹ ਕੋਮਾ ਵਿੱਚ ਚਲਾ ਜਾਂਦਾ ਹੈ।

ਜ਼ੋਰਾਵਰ ਦੀ ਸਿਹਤ ‘ਚ ਆਈ ਇਸ ਅਚਾਨਕ ਤਬਦੀਲੀ ਦਾ ਕਾਰਣ ਅਜੇ ਤੱਕ ਡਾਕਟਰਾਂ ਨੂੰ ਪਤਾ ਨਹੀਂ ਚੱਲਿਆ ਹੈ ਪਰ ਡਾਕਟਰ ਵੱਲੋਂ ਦਿੱਤੀ ਗਈ ਚਿਤਾਵਨੀ ਦੇ ਤਹਿਤ ਜੇਕਰ 24 ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਉਸ ਨੂੰ ਹੋਸ਼ ਨਹੀਂ ਆਇਆ ਤਾਂ ਉਹ ਸਾਰੀ ਉਮਰ ਕੋਮਾ ‘ਚ ਹੀ ਰਹਿ ਜਾਵੇਗਾ। ਜ਼ੋਰਾਵਰ ਦੀ ਹਾਲਤ ਪਰਿਵਾਰ ਅਤੇ ਅਜੂਨੀ ਨੂੰ ਉਦਾਸ ਅਤੇ ਹੈਰਾਨ ਕਰ ਦਿੰਦੀ ਹੈ। ਉਸਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਲਈ, ਅਜੂਨੀ ਨੇ ਸਹੁੰ ਖਾਧੀ ਕਿ ਉਹ ਨੰਗੇ ਪੈਰਾਂ ਅਤੇ ਹੱਥ ਵਿੱਚ ਇੱਕ ਜਲਦ ਦਿਵਾ ਲੈ ਕੇ ਮਾਤਾ ਦੇਵੀ ਨੂੰ 108 ਵਾਰ ਪ੍ਰਕਰਮਾ ਕਰ ਕੇ ਪ੍ਰਾਰਥਨਾ ਕਰੇਗੀ।

ਸਵਰੀਨ ਬਹੁਤ ਖੁਸ਼ ਹੁੰਦੀ ਹੈ ਜਦੋਂ ਜ਼ੋਰਾਵਰ ਦੀ ਸਿਹਤ ਅਚਾਨਕ ਵਿਗੜ ਜਾਂਦੀ ਹੈ ਕਿਉਂਕਿ ਇਹ ਸਭ ਉਸ ਦੁਆਰਾ ਕੀਤਾ ਜਾਂਦਾ ਹੈ ਅਤੇ ਉਸਨੂੰ ਅਜੂਨੀ ਨੂੰ ਦਰਦ ਵਿੱਚ ਦੇਖ ਕੇ ਰਾਹਤ ਮਹਿਸੂਸ ਹੁੰਦੀ ਹੈ। ਕਹਾਣੀ ਵਿਚ ਇਹ ਦੁਰਦਸ਼ਾ ਇਹ ਮੁੱਦਾ ਉਠਾਉਂਦੀ ਹੈ ਕਿ ਕੀ ਜ਼ੋਰਾਵਰ ਕਦੇ ਠੀਕ ਹੋ ਸਕੇਗਾ ਜਾਂ ਅਜੂਨੀ ਉਸ ਨੂੰ ਸਦਾ ਲਈ ਗੁਆ ਦੇਵੇਗਾ? ਅਜੂਨੀ ਆਪਣੇ ਪਤੀ ਨੂੰ ਬਚਾਉਣ ਲਈ ਕਿਸ ਹੜ੍ਹ ਤਕ ਜਾ ਸਕਦੀ, ਇਹ ਜਾਣਨ ਲਈ ਦੇਖੋ ‘ਛੋਟੀ ਜਠਾਣੀ’ ਹਰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 7:30 ਵਜੇ ਸਿਰਫ ਜ਼ੀ ਪੰਜਾਬੀ ‘ਤੇ।

LEAVE A REPLY

Please enter your comment!
Please enter your name here