| 19 ਫਰਵਰੀ 2022 | ਹੁਣ ਸ਼ੋਅ ਅਤੇ ਡਰਾਮੇ ਦੇ ਨਾਲ, ਸਿਰਫ਼ ਜ਼ੀ ਪੰਜਾਬੀ ‘ਤੇ ਆਪਣੀਆਂ ਮਨਪਸੰਦ ਫ਼ਿਲਮਾਂ ਦਾ ਪੂਰਾ ਦਿਨ ਆਨੰਦ ਲਓ ਕਿਉਂਕਿ ਜ਼ੀ ਪੰਜਾਬੀ ਬਲਾਕਬਸਟਰ ਅਤੇ ਸੁਪਰਹਿੱਟ ਫ਼ਿਲਮਾਂ ਦੇ ਨਾਲ-ਨਾਲ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਨਾਲ ਤੁਹਾਡੇ ਵੀਕਐਂਡ ਦੇ ਮਜ਼ੇ ਨੂੰ ਦੁੱਗਣਾ ਕਰ ਦੇਵੇਗਾ।
ਇਹ ਵੀਕਐਂਡ ਤੁਹਾਡੇ ਲਈ ਮਹੀਨੇ ਦਾ ਸਭ ਤੋਂ ਮਨੋਰੰਜਕ ਹੋਣ ਜਾ ਰਿਹਾ ਹੈ ਕਿਉਂਕਿ ਅਮਰੀਕੀ ਹੋਰਰ-ਥ੍ਰਿਲਰ ਫ਼ਿਲਮ ‘ਡੋਂਟ ਬਰੀਧ 2’ ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਇਸ ਐਤਵਾਰ ਨੂੰ ਦੁਪਹਿਰ 1 ਵਜੇ ਜ਼ੀ ਪੰਜਾਬੀ ‘ਤੇ ਪ੍ਰਸਾਰਿਤ ਹੋਵੇਗੀ, ਜੋ ਕਿ ਆਪਣੇ ਨਾਂ ਵਾਂਗ ਹੀ ਵਿਲੱਖਣ ਹੈ, ਜਿਸ ਵਿੱਚ ਦੋਸਤਾਂ ਦਾ ਇੱਕ ਟੋਲਾ ਇੱਕ ਘਰ ਵਿੱਚ ਦਾਖਲ ਹੋ ਕੇ ਅਪਰਾਧ ਨੂੰ ਅੰਜਾਮ ਦਿੰਦੇ ਹਨ। ਇਸਤੋਂ ਇਲਾਵਾ ਸ਼ਾਮ ਨੂੰ ਪ੍ਰਸਾਰਿਤ ਹੋਣ ਵਾਲੀ ਸੁਪਰਹਿੱਟ ਫਿਲਮ ਹੈ ‘ਪੁਆਡਾ’ ਜੋ 8:30 ਵਜੇ ਦਿਖਾਇ ਜਾਵੇਗੀ, ਜਿਸ ਨੂੰ ਸਿਨੇਮਾਘਰਾਂ ਦੇ ਨਾਲ-ਨਾਲ ਓਟੀਟੀ ਮੰਚ ‘ਤੇ ਵੀ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।
ਪੰਜਾਬ ਦੀਆਂ ਹੋਰ ਫਿਲਮਾਂ ਜੋ ਥੋੜੜੇ ਦਿਨ ਨੂੰ ਮਜ਼ੇਦਾਰ ਬਣਾਉਣਗੀਆਂ ਉਹ ਹਨ ਸੁਪਰਸਟਾਰ ਦਿਲਜੀਤ ਦੋਸਾਂਝ ਅਤੇ ਖੂਬਸੂਰਤ ਸੋਨਮ ਬਾਜਵਾ ਅਭਿਨੀਤ ਫਿਲਮ ‘ਸੁਪਰ ਸਿੰਘ’ ਜਿਸਨੂੰ ਸ਼ੁੱਕਰਵਾਰ ਦੁਪਹਿਰ 1 ਵਜੇ ਪ੍ਰਸਾਰਿਤ ਕੀਤਾ ਜਾਵੇਗਾ, ਇਸ ਤੋਂ ਬਾਅਦ ਰਾਤ 10 ਵਜੇ ਦੇਵ ਖਰੋੜ ਅਭਿਨੀਤ ਕ੍ਰਾਈਮ ਥ੍ਰਿਲਰ ਫਿਲਮ ‘ਗਾਂਧੀ ਫੇਰ ਆ ਗਿਆ’ ਵਖਾਇ ਜਾਵੇਗੀ।
ਨਾਲ ਹੀ, ਸ਼ਨੀਵਾਰ ਨੂੰ ਜ਼ੀ ਪੰਜਾਬੀ ਹੋਰ ਬਲਾਕਬਸਟਰ ਫ਼ਿਲਮਾਂ ਨਾਲ ਸਾਡਾ ਸਾਰਿਆਂ ਦਾ ਮਨੋਰੰਜਨ ਕਰੇਗਾ, ਬੀਨੂੰ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਅੜਾਕਾਰਤ ਫਿਲਮ ‘ਝੱਲੇ’ ਦੁਪਹਿਰ 1 ਵਜੇ ਅਤੇ ਬਿੰਨੂ ਢਿੱਲੋਂ ਅਤੇ ਗੁਰਨਾਮ ਭੁੱਲਰ ਦੀ ਫਿਲਮ ‘ਫੁੱਫੜ ਜੀ’ ਰਾਤ 8:30 ਵਜੇ ਪ੍ਰਸਾਰਿਤ ਕੀਤੀ ਜਾਵੇਗੀ, ਦੋਵੇਂ ਕਾਮੇਡੀ ਫਿਲਮਾਂ ਦੀ ਇੱਕ ਸੱਚੀ ਉਦਾਹਰਣ ਹਨ, ਜੋ ਯਕੀਨੀ ਤੌਰ ‘ਤੇ ਇਸ ਸ਼ਨੀਵਾਰ ਨੂੰ ਸਾਡਾ ਮਨੋਰੰਜਨ ਕਰਦਿਆਂ ਰਹਿਣਗੀਆਂ।