ZEE5 BECOMES THE KING OF PUNJABI CONTENT WITH OVER 15 MILLION VIEWS

0
323

ਜ਼ੀ5, ਭਾਰਤ ਦਾ ਸਭ ਤੋਂ ਵੱਡਾ ਘਰੇਲੂ ਵਿਡੀਓ ਸਟ੍ਰੀਮਿੰਗ ਪਲੇਟਫਾਰਮ ਅਤੇ ਇੱਕ ਅਰਬ ਦਰਸ਼ਕਾਂ ਲਈ ਬਹੁ-ਭਾਸ਼ਾਈ ਕਹਾਣੀਕਾਰ, ਹਾਲ ਹੀ ਵਿੱਚ ਆਪਣੀ ਵਿਸ਼ੇਸ਼ ਅਤੇ ਤਾਜ਼ਾ ਪੰਜਾਬੀ ਫ਼ਿਲਮਾਂ ਦੇ ਨਾਲ 15 ਮਿਲੀਅਨ ਵਿਯੂਜ਼ ਅੰਕ ਤੱਕ ਪਹੁੰਚ ਗਿਆ ਹੈ।

ਪ੍ਰਸਿੱਧ ਓ.ਟੀ.ਟੀ. ਪਲੇਟਫਾਰਮ ਜ਼ੀ5 ਨੇ ਹਾਲ ਹੀ ਵਿੱਚ ਆਪਣੀ ‘ਰੱਜ ਕੇ ਦੇਖੋ’ ਮੁਹਿੰਮ ਦੀ ਘੋਸ਼ਣਾ ਕੀਤੀ ਸੀ ਜੋ ਕਿ ਪੰਜਾਬੀ ਫਿਲਮਾਂ ਦੇ ਜਸ਼ਨ ਦੀ ਸ਼ੁਰੂਆਤ ਸੀ ਜਿਸ ਵਿੱਚ ਪਾਲੀਵੁੱਡ ਦੇ ਮਸ਼ਹੂਰ ਨਾਮ ਐਮੀ ਵਿਰਕ, ਸੋਨਮ ਬਾਜਵਾ, ਬਿੰਨੂ ਢਿੱਲੋਂ, ਸਰਗੁਣ ਮਹਿਤਾ, ਅਤੇ ਹੋਰ ਬਹੁਤ ਸਾਰੇ ਅਭਿਨੇਤਾ ਦੀ ਫ਼ਿਲਮਾਂ ਸਨ। ਤੂੰ ਸੀ ਵੀ ਹਨ ਫ਼ਿਲਮਾਂ ਦਾ ਆਨੰਦ ਮਾਨ ਸਕਦੇ ਹੋ INR 499/- ਦੀ ​​ਕੀਮਤ ਵਾਲੀ ਸਲਾਨਾ ਗਾਹਕੀ ਯੋਜਨਾ ਦੇ ਵਿਚ।

ਇਸ ਪ੍ਰਾਪਤੀ ‘ਤੇ, ਮਨੀਸ਼ ਕਾਲੜਾ, ਚੀਫ ਬਿਜ਼ਨਸ ਅਫਸਰ, ਜ਼ੀ5 ਭਾਰਤ ਨੇ ਕਿਹਾ, “ਬਾਜ਼ਾਰ ਦੇ ਤੌਰ ‘ਤੇ ਪੰਜਾਬ ਤੋਂ ਸਾਨੂੰ ਜਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਹੈ, ਉਹ ਦਿਲ ਨੂੰ ਖੁਸ਼ ਕਰਨ ਵਾਲਾ ਹੈ। ਸਾਡਾ ਉਦੇਸ਼ ਸਰੋਤਿਆਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਮਨੋਰੰਜਕ ਸਮੱਗਰੀ ਪੇਸ਼ ਕਰਨਾ ਸੀ ਅਤੇ ਜਾਪਦਾ ਹੈ ਕਿ ਉਨ੍ਹਾਂ ਨੇ ਪੇਸ਼ਕਸ਼ ਦਾ ਵੱਧ ਤੋਂ ਵੱਧ ਲਾਭ ਉਠਾਇਆ ਹੈ। ਚੰਗੀਆਂ ਪੰਜਾਬੀ ਫ਼ਿਲਮਾਂ ਨੂੰ ਤਿਆਰ ਕਰਨ ਅਤੇ ਬਣਾਉਣ ਦੇ ਸਾਡੇ ਯਤਨ ਜਾਰੀ ਰਹਿਣਗੇ ਅਤੇ ਸਾਨੂੰ ਖੁਸ਼ੀ ਹੈ ਕਿ ਅਸੀਂ 15 ਲੱਖ ਤੋਂ ਵੱਧ ਵਿਊਜ਼ ਦੇ ਇਸ ਮੀਲ ਪੱਥਰ ‘ਤੇ ਪਹੁੰਚਣ ਦੇ ਯੋਗ ਹੋਏ ਹਾਂ।

ਜ਼ੀ5 ਨੇ ਬਲਾਕਬਸਟਰ ਪੰਜਾਬੀ ਰੋਮ-ਕੌਮ ਪੁਆਡਾ ਦਾ ਪ੍ਰੀਮੀਅਰ ਕੀਤਾ ਜਿਸ ਵਿੱਚ ਪੰਜਾਬ ਦੀ ਮਨਪਸੰਦ ਔਨ-ਸਕ੍ਰੀਨ ਜੋੜੀ ਐਮੀ ਵਿਰਕ ਅਤੇ ਸੋਨਮ ਬਾਜਵਾ ਨੇ ਅਭਿਨੈ ਕੀਤਾ। ਪੁਆਡਾ ਇੱਕ ਦੇਸੀ ਰੋਮਾਂਟਿਕ ਫਿਲਮ ਹੈ ਜੋ ਦਰਸ਼ਕ ਘਰ ਦੇ ਆਰਾਮ ਵਿੱਚ ਅਪਨੇ ਪਰਿਵਾਰ ਨਾਲ ਇਸ ਕਾਮੇਡੀ ਫਿਲਮ ਦਾ ਮਜ਼ਾ ਲੈ ਸਕਦੇ ਹਨ।

ਹਾਲਾਂਕਿ, ਕਿਸਮਤ 2 ਦੀ ਪ੍ਰੀਮੀਅਰ ਬਲਾਕਬਸਟਰ ਰਿਲੀਜ਼, ਐਮੀ ਵਿਰਕ, ਅਤੇ ਸਰਗੁਣ ਮਹਿਤਾ ਦੀ ਕੈਮਿਸਟਰੀ ਥੀਏਟਰਿਕ ਰਿਲੀਜ਼ ਤੋਂ ਬਾਅਦ ਸ਼ਹਿਰ ਦੀ ਚਰਚਾ ਸੀ ਅਤੇ ਚਰਚਾ ਜਾਰੀ ਰਹੀ, ਕਿਉਂਕਿ ਇਸਨੇ ਪੰਜਾਬ ਵਿੱਚ ਜ਼ੀ5 ਦੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਹਰ ਕਿਸੇ ਲਈ ਮਨੋਰੰਜਕ, ਬਲਾਕਬਸਟਰ ਫਿਲਮਾਂ ਪੇਸ਼ ਕਰਨ ਲਈ ਜੋੜਿਆ।

ਇਸ ਮਹਾਨ ਪ੍ਰਾਪਤੀ ਅਤੇ ਦਰਸ਼ਕਾਂ ਵੱਲੋਂ ਮਿਲੇ ਪਿਆਰ ‘ਤੇ, ਐਮੀ ਵਿਰਕ ਨੇ ਅੱਗੇ ਜਾ ਕੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ, “ਇਹ ਜਾਣ ਕੇ ਚੰਗਾ ਲੱਗਿਆ ਕਿ ਦਰਸ਼ਕ ਸਾਡੇ ਕੰਮ ਅਤੇ ਸਾਡੀਆਂ ਫਿਲਮਾਂ ਨੂੰ ਪਿਆਰ ਕਰ ਰਹੇ ਹਨ ਅਤੇ ਪਿਆਰ ਲਗਾਤਾਰ ਜਾਰੀ ਹੈ। ਓ.ਟੀ.ਟੀ. ਦਰਸ਼ਕਾਂ ਦਾ ਮੈਂ ਸੱਚਮੁੱਚ ਧੰਨਵਾਦੀ ਹਾਂ।”

ਸਰਗੁਣ ਮਹਿਤਾ ਨੇ ਵੀ ਆਪਣੀ ਖੁਸ਼ੀ ਸਾਂਝੀ ਕੀਤੀ, “ਇਹ ਦੇਖਣਾ ਬਹੁਤ ਵਧੀਆ ਹੈ ਕਿ ਫਿਲਮ ਦੇ ਨਾਲ-ਨਾਲ ਪਲੇਟਫਾਰਮ ਵੀ ਵਧ ਰਿਹਾ ਹੈ। ਦਰਸ਼ਕ ਸਮਝਦਾਰ ਹੁੰਦੇ ਹਨ ਅਤੇ ਜਾਣਦੇ ਹਨ ਕਿ ਉਹ ਕੀ ਪਸੰਦ ਕਰਦੇ ਹਨ ਅਤੇ ਕੀ ਨਹੀਂ। ਨਾਲ ਹੀ, ਇਹ ਮੀਲ ਪੱਥਰ ਸਾਬਤ ਕਰਦਾ ਹੈ ਕਿ ਜ਼ੀ5 ਆਪਣੇ ਦਰਸ਼ਕਾਂ ਦੀ ਸਹੀ ਕਿਸਮ ਦੀ ਫ਼ਿਲਮਾਂ ਨਾਲ ਸੇਵਾ ਕਰ ਰਹੇ ਹਨ। ਇਸ ਫਿਲਮ ਦਾ ਹਿੱਸਾ ਬਣਨ ਲਈ ਮਾਣ ਮਹਿਸੂਸ ਹੋਇਆ ਅਤੇ ਦੁਨੀਆ ਭਰ ਦੇ ਦਰਸ਼ਕਾਂ ਲਈ ਇਸਨੂੰ ਆਸਾਨੀ ਨਾਲ ਪਹੁੰਚਯੋਗ ਬਣਾਉਣ ਲਈ ਜ਼ੀ5 ਦਾ ਧੰਨਵਾਦ।

ਜ਼ੀ5 ਨੇ ਇੱਕ OTT ਪਲੇਟਫਾਰਮ ‘ਤੇ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਦੇ ਪ੍ਰੀਮੀਅਰ ਦੇ ਨਾਲ ਪੰਜਾਬ ਵਿੱਚ ਇੱਕ ਨਵਾਂ ਉਦਯੋਗਿਕ ਮਾਪਦੰਡ ਸਥਾਪਤ ਕੀਤਾ – ‘ਜਿੰਨੇ ਜੰਮੇ ਸਾਰੇ ਨਿਕੰਮੇ’ ਜਿਸ ਵਿਚ ਬਿੰਨੂ ਢਿੱਲੋਂ ਤੇ ਜਸਵਿੰਦਰ ਭੱਲਾ ਹਨ ਅਤੇ ‘ਫੁੱਫੜ ਜੀ’ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਅਤੇ ਕਾਮੇਡੀ ਕਿੰਗ ਬਿੰਨੂ ਢਿੱਲੋਂ ਹਨ।

ਜ਼ੀ5, ਪੰਜਾਬੀ ਫ਼ਿਲਮਾਂ ਦੀ ਇੱਕ ਵਿਆਪਕ ਲਾਇਬ੍ਰੇਰੀ ਪ੍ਰਦਾਨ ਕਰਕੇ ਭਾਰਤ ਦੇ 3cr+ ਪੰਜਾਬੀ ਮੂਲ ਦੇ ਬੋਲਣ ਵਾਲਿਆਂ ਮਨੋਰੰਜਨ ਦੀਆਂ ਲੋੜਾਂ ਨੂੰ ਪੂਰਾ ਕਰਨ ਦਾ ਇਰਾਦਾ ਰੱਖਦੀ ਹੈ, ਜਿਸ ਨਾਲ ਇਹ ਪੂਰੇ ਦੇਸ਼ਵਾਸੀਆਂ ਦੇ ਘਰ ਤਕ ਮਨੋਰੰਜਨ ਪੋਹੰਚਾ ਸਕੇ ਅਤੇ ਦਰਸ਼ਕਾਂ ਦੇ ਦਿਲ ਵਿੱਚ ਡੂੰਘੇ ਪ੍ਰਵੇਸ਼ ਕਰ ਸਕੇ ਅਤੇ ਮਨੋਰੰਜਨ ਨੂੰ ਸ਼ਾਮਲ ਕਰਨ ਦੇ ਆਪਣੇ ਟੀਚੇ ਨੂੰ ਅੱਗੇ ਵਧਾ ਸਕੇ।

LEAVE A REPLY

Please enter your comment!
Please enter your name here