‘Nayan- Jo Vekhe Unvekha’- A Blessing or A Curse?

0
274

ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਹਮੇਸ਼ਾ ਰਹੱਸਮਈ ਕਹਾਣੀਆਂ ਅਤੇ ਅਸਧਾਰਨ ਘਟਨਾਵਾਂ ਵਾਲੇ ਸਥਾਨਾਂ ਨਾਲ ਭਰਪੂਰ ਰਿਹਾ ਹੈ। ਜ਼ੀ ਪੰਜਾਬੀ ਤੁਹਾਡੇ ਲਈ ਇੱਕ ਅਲੌਕਿਕ ਸ਼ੋ ਲੈ ਕੇ ਆ ਰਿਹਾ ਹੈ, ‘ਨਯਨ- ਜੋ ਵੇਖੇ ਅਣਵੇਖਾ’, ਇੱਕ ਅਜਿਹੀ ਕੁੜੀ ਦੀ ਕਹਾਣੀ ਜੋ ਭਵਿੱਖ ਅਤੇ ਘਟਨਾਵਾਂ ਦਾ ਅੰਦਾਜ਼ਾ ਲਗਾਉਣ ਦੀ ਯੋਗਤਾ ਰੱਖਦੀ ਹੈ। ਨਯਨ, ਇੱਕ ਪਿੰਡ ਦੀ ਕੁੜੀ ਹੈ ਜਿਸਨੂੰ ਉਸਦੇ ਪਿੰਡ ਦੇ ਲੋਕ ਉਸਦੀ ਇਸ ਸ਼ਕਤੀ ਕਰ ਕੇ ਸ਼ਰਾਪਿਤ ਸਮਝਦੇ ਹਨ ਕਿਉਂਕਿ ਉਸਦੇ ਬੋਲਣ ਤੋਂ ਤੁਰੰਤ ਬਾਅਦ ਹੀ ਉਹ ਘਟਨਾ ਹੋ ਜਾਂਦੀ ਹੈ ਜਿਸਦੀ ਉਹ ਗੱਲ ਕਰਦੀ ਹੈ।

ਉਸਦੀ ਇਸ ਕਾਬਲੀਅਤ ਨੇ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਇਹ ਉਸ ਲਈ ਵਰਦਾਨ ਹੈ ਜਾਂ ਸਰਾਪ? ਉਸ ਦੇ ਪਿੰਡ ਦੇ ਲੋਕਾਂ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੇ ਉਸ ਦੀ ਆਪਣੀ ਪਛਾਣ ‘ਤੇ ਵੀ ਸਵਾਲ ਖੜਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਿ ਉਹ ਕੋਈ ਦ੍ਰਿਸ਼ ਦੇਖ ਸਕੇ, ਉਸਦੇ ਸਿਰ ਵਿੱਚ ਦਰਦ ਹੋਣ ਲੱਗਦਾ ਹੈ ਅਤੇ ਫਿਰ ਅਚਾਨਕ ਇੱਕ ਦ੍ਰਿਸ਼ ਉਸਦੀਆਂ ਅੱਖਾਂ ਸਾਮਣੇ ਆ ਜਾਂਦਾ ਹੈ।

ਤਾਂ ਜੋ ਤੁਸੀਂ ਇਸ ਸੀਰੀਅਲ ਨੂੰ ਦੇਖਣ ਤੋਂ ਖੁੰਝ ਨਾ ਜਾਓ ਇਸ ਨਵੀ ਕਹਾਣੀ ‘ਨਯਨ-ਜੋ ਵੇਖੇ ਅਣਵੇਖਾ’ ਨੂੰ ਦੇਖਣਾ ਨਾ ਭੁੱਲੋ ਜੋ 3 ਜਨਵਰੀ 2022 ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8:30 ਵਜੇ ਜ਼ੀ ਪੰਜਾਬੀ ‘ਤੇ ਪ੍ਰਸਾਰਿਤ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

LEAVE A REPLY

Please enter your comment!
Please enter your name here