ਅੱਜ ਦੀ ਦੁਨੀਆ ਜੋ ਤੇਜ਼ ਰਫਤਾਰ ਨਾਲ ਅੱਗੇ ਵਧ ਰਹੀ ਹੈ, ਅਸੀਂ ਸਿਹਤਮੰਦ ਜਾਂ ਸੁਆਦੀ ਭੋਜਨ ਖਾਣ ਵਿੱਚ ਸਵਾਦ ਜਾਂ ਸਿਹਤ ਨਾਲ ਸਮਝੌਤਾ ਕਰ ਰਹੇ ਹਾਂ। ਦਰਸ਼ਕਾਂ ਦੀ ਇਸ ਉਲਝਣ ਵਾਲੀ ਸਥਿਤੀ ਨੂੰ ਸੁਲਝਾਉਣ ਲਈ, ਜ਼ੀ ਪੰਜਾਬੀ ਨੇ ਸੁਆਦ ਦੇ ਨਾਲ ਸਿਹਤ ਦੇ ਵਾਅਦੇ ਦੇ ਨਾਲ ‘ਸੁਆਦ ਆ ਗਿਆ’ ਦੇ ਦੂਜੇ ਐਡੀਸ਼ਨ ਦੀ ਘੋਸ਼ਣਾ ਕੀਤੀ।
ਦੂਜੇ ਸੀਜ਼ਨ ਵਿੱਚ ਤੁਹਾਨੂੰ ਜੋ ਦੇਖਣ ਨੂੰ ਮਿਲੇਗਾ ਉਹ ਸੀਜ਼ਨ ਦਾ ਸੁਆਦ ਹੋਵੇਗਾ – ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਸੁਆਦੀ ਅਤੇ ਸਿਹਤਮੰਦ ਪਕਵਾਨ। ਮੁੱਖ ਆਕਰਸ਼ਣ ਆਹਾਰ ਵਿਗਿਆਨੀਆਂ, ਡਾਕਟਰਾਂ ਅਤੇ ਸਿਹਤ ਸਲਾਹਕਾਰਾਂ ਦੇ ਸੁਝਾਅ ਹੋਣਗੇ ਜੋ ਸਿਹਤ ਅਤੇ ਸੁਆਦ ਵਿਚਕਾਰ ਸੰਤੁਲਨ ਬਣਾਉਣ ਲਈ ਪੌਸ਼ਟਿਕ ਪਕਵਾਨਾਂ ਦੀ ਸਿਫਾਰਸ਼ ਕਰਨਗੇ।
ਇਸ ਸੀਜ਼ਨ ਵਿੱਚ, ਸ਼ੋਅ ਦੀ ਨਵੀਂ ਹੋਸਟ ਹੋਵੇਗੀ- ਪੀਹੂ ਸ਼ਰਮਾ, ਜਿਸ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਸੰਗੀਤ ਐਲਬਮਾਂ ਅਤੇ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ, ਜੋ ਸਾਨੂੰ ਰਸੋਈ ਦੇ ਨੁਸਖੇ ਵੀ ਦੱਸਦੀ ਹੈ ਜੋ ਤੁਹਾੜਦੇ ਖਾਣੇ ਦਾ ਸਵਾਦ ਵਾਧਾ ਦੇਵੇਗਾ।
ਸ਼ੋਅ ਨੂੰ ਨਜ਼ਰਅੰਦਾਜ਼ ਕਰਨ ਦਾ ਕੋਈ ਮੌਕਾ ਤੁਹਾਨੂੰ ਨਹੀਂ ਮਿਲੇਗਾ, ਉਨ੍ਹਾਂ ਨੇ ਇੱਕ ਵਿਸ਼ੇਸ਼ ਵਾਧਾ ਕੀਤਾ ਹੈ ਕਿ ਦਰਸ਼ਕਾਂ ਨੂੰ ਅਗਲੇ ਐਪੀਸੋਡ ਲਈ ਪਕਵਾਨਾਂ ਲਈ ਸਮੱਗਰੀ ਦੀਆਂ ਜ਼ਰੂਰਤਾਂ ਬਾਰੇ ਪਹਿਲਾਂ ਤੋਂ ਸੂਚਿਤ ਕੀਤਾ ਜਾਵੇਗਾ ਤਾਂ ਜੋ ਉਹ ਸ਼ੋ ਦੇ ਨਾਲ ਨਾਲ ਹੀ ਪਕਵਾਨ ਬਣਾ ਸਕਣ।
ਇਸ ਲਈ ਜ਼ੀ ਪੰਜਾਬੀ ‘ਤੇ ਸ਼ਾਮ 5:00 ਵਜੇ ਸੋਮ-ਸ਼ੁੱਕਰ ਨੂੰ ਟਿਊਨ ਕਰਨਾ ਨਾ ਭੁਲਣਾ।