Khasma Nu Khani: Will Desho be able to Save her Husband’s life?

0
263

ਜ਼ੀ ਪੰਜਾਬੀ ਦੇ ਸ਼ੋਅ ‘ਖ਼ਸਮਾਂ ਨੂੰ ਖਾਣੀ’ ਦੇ ਚੱਲ ਰਹੇ ਐਪੀਸੋਡ ਦਿਖਾਉਂਦੇ ਹਨ ਕਿ ਕਿਵੇਂ ਗੁੱਸੇ ਵਿੱਚ ਲਏ ਫੈਂਸਲਿਆਂ ਦਾ ਅੰਤ ਬੁਰਾ ਹੀ ਹੁੰਦਾ ਹੈ, ਕਿਉਂਕਿ ਪੈਸੇ ਲੈ ਕੇ ਭੱਜ ਜਾਣ ਲਯੀ ਸਿੰਪਲ ਅਰਮਾਨ ਤੋਂ ਬਦਲਾ ਲੈਣ ਦਾ ਠਾਣ ਲੈਂਦੀ ਹੈ।

ਸਿੰਪਲ ਆਪਣੇ ਪੈਸੇ ਵਾਪਸ ਲੈਣ ਦੇ ਚੱਕਰ ਚ ਪੁਰਬ ਨੂੰ ਅਗਵਾ ਕਰਾਣ ਦੀ ਸਾਜ਼ਿਸ਼ ਰਚਦੀ ਹੈ, ਜਿਸ ਨਾਲ ਅਗਵਾਕਾਰਾਂ ਅਤੇ ਰਣਵੀਰ ਵਿਚਕਾਰ ਲੜਾਈ ਵਿੱਚ ਰਣਵੀਰ ਦੇ ਸਿਰ ਤੇ ਸੱਟ ਵੱਜਦੀ ਹੈ। ਗੰਭੀਰ ਸੱਟ ਕਾਰਨ ਡਾਕਟਰ ਦੇਸ਼ੋਂ ਨੂੰ ਰਣਵੀਰ ਦਾ ਇਲਾਜ ਕਿਸੇ ਕੁਸ਼ਲ ਡਾਕਟਰ ਕੋਲ ਕਰਾਣ ਦੀ ਸਲਾਹ ਦਿੰਦੇ ਹਨ ਤਾਂ ਜੋ ਉਸ ਦੀ ਜਾਨ ਬਚਾਈ ਜਾ ਸਕੇ। ਉਦੋਂ ਤੱਕ ਦੇਸੋ ਰਣਵੀਰ ਨੂੰ ਘਰ ਲੈ ਆਉਂਦੀ ਹੈ ਜਿੱਥੇ ਉਸਦੀ ਐਨਆਰਆਈ ਨਣਦ ਮਾਇਆ, ਪਹਿਲੀ ਵਾਰ ਦੇਸ਼ੋਂ ਨੂੰ ਮਿਲਣ ਲਈ ਉਸਦੀ ਉਡੀਕ ਕਰ ਰਹੀ ਹੈ।

ਹਮੇਸ਼ਾ ਵਾਂਗ ਦੇਸ਼ੋਂ ਫਿਰ ਤੋਂ ਸਾਜ਼ਿਸ਼ ਦਾ ਸ਼ਿਕਾਰ ਹੋ ਗਈ ਹੈ। ਕੀ ਦੇਸ਼ੋ ਆਪਣੇ ਪਤੀ ਦੀ ਜਾਨ ਬਚਾ ਸਕੇਗੀ ਅਤੇ ਸਾਜ਼ਿਸ਼ਕਾਰਾਂ ਨੂੰ ਸਜ਼ਾ ਮਿਲੇਗੀ? ਦੇਖਦੇ ਰਹੋ ‘ਖਸਮਾਨ ਨੂੰ ਖਾਣੀ’ ਸਿਰਫ ਜ਼ੀ ਪੰਜਾਬੀ ‘ਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 7 ਵਜੇ।

LEAVE A REPLY

Please enter your comment!
Please enter your name here