| 5 ਦਸੰਬਰ 2021 | ਸਾਨੂੰ ਇੱਕ ਵਾਰ ਫੇਰ ਸਤਿੰਦਰ ਸਰਤਾਜ ਦੀ ਆਵਾਜ਼ ਵਿਚ ਗੀਤ ਨੂੰ ਸੁਨਣ ਦਾ ਮੌਕਾ ਮਿਲਦਾ ਹੈ ਜੋ ਅੱਜ ਹੀ ਹੰਬਲ ਮਿਊਜ਼ਿਕ ਨੇ ਆਪਣੇ ਯੂਟਿਊਬ ਚੈਨਲ ਤੇ ਆਪਣੀ ਅਗਾਮੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦੇ ਟਾਈਟਲ ਟਰੈਕ ਵੱਜੋਂ ਦਿਖਾਇਆ ਗਿਆ ਹੈ।
ਆਵਾਜ਼ ਅਤੇ ਬੋਲ ਗਿਰਧਾਰੀ ਲਾਲ ਦੇ ਕਿਰਦਾਰ ਅਤੇ ਉਸ ਲਈ ਇੱਕ ਸੰਪੂਰਨ ਮੇਲ ਖਾਂਦੇ ਹਨ ਤੇ ਇੱਕ ਸਹੀ ਤਰਕ ਦਿੰਦੇ ਹਨ। ਗੀਤ ਨੂੰ ਸਤਿੰਦਰ ਸਰਤਾਜ ਨੇ ਖੁਦ ਲਿਖਿਆ ਹੈ, ਜਿਸਦੇ ਸੰਗੀਤ ਨੂੰ ਜਤਿੰਦਰ ਸ਼ਾਹ ਨੇ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਨਿਰਮਿਤ ਕੀਤਾ ਹੈ।
ਅਸਲ ਵਿੱਚ, ‘ਗਿੱਪੀ ਗਰੇਵਾਲ’ ਦੁਆਰਾ ਸ਼ਾਨਦਾਰ ਨਿਰਦੇਸ਼ਿਤ ਫਿਲਮ ਗਿੱਪੀ ਗਰੇਵਾਲ ਅਤੇ 7 ਅਭਿਨੇਤਰੀਆਂ ਜਿਵੇਂ ਕਿ ਨੀਰੂ ਬਾਜਵਾ, ਯਾਮੀ ਗੌਤਮ, ਹਿਮਾਂਸ਼ੀ ਖੁਰਾਨਾ, ਸੁਰਲੀ ਗੌਤਮ, ਤਨੂ ਗਰੇਵਾਲ , ਸਾਰਾ ਗੁਰਪਾਲ ਅਤੇ ਪਾਇਲ ਰਾਜਪੂਤ ਦੇ ਨਾਲ ਕਾਮੇਡੀ, ਡਰਾਮਾ, ਰੋਮਾਂਸ ਅਤੇ ਜਜ਼ਬਾਤਾਂ ਦਾ ਇੱਕ ਪੂਰਾ ਸਫ਼ਰ ਹੈ।
ਸ਼ਾਵਾ ਨੀ ਗਿਰਧਾਰੀ ਲਾਲ ਨੂੰ ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਅਤੇ ਓਮਜੀ ਸਟਾਰ ਸਟੂਡੀਓਜ਼ ਦੇ ਲੇਬਲ ਹੇਠ ਤਿਆਰ ਕੀਤਾ ਗਿਆ ਹੈ। ਮੁਨੀਸ਼ ਸਾਹਨੀ ਦੇ ਓਮਜੀ ਸਟਾਰ ਸਟੂਡੀਓਜ਼ ਦੁਆਰਾ 17 ਦਸੰਬਰ 2021 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾ ਰਹੀ ਹੈ।