Diljit Dosanjh’s upcoming projects list

0
441

ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਇੰਡਸਟਰੀ ਵਿੱਚ ਹੀ ਨਹੀਂ ਬਲਕਿ ਬੌਲੀਵੁੱਡ ਦੇ ਵਿੱਚ ਵੀ ਆਪਣੀ ਇੱਕ ਵੱਡੀ ਪਹਿਚਾਣ ਬਣਾ ਚੁੱਕੇ ਨੇ , ਜਿਨ੍ਹਾਂ ਦੇ ਗਾਣਿਆਂ ਨੂੰ ਸੁਣਨ ਲਈ ਜਿਨ੍ਹਾਂ ਦੀ ਐਕਟਿੰਗ ਨੂੰ ਦੇਖਣ ਲਈ ਦਰਸ਼ਕ ਹਮੇਸ਼ਾ ਉਤਸੁਕ ਰਹਿੰਦੇ ਨੇ ਤੇ ਅੱਜ ਇਸ ਆਰਟੀਕਲ ਦੇ ਵਿੱਚ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਵਾਲੇ ਹਾਂ ਉਨ੍ਹਾਂ ਪ੍ਰਾਜੈਕਟਸ ਦੀ ਜੋ ਕਿ ਦਿਲਜੀਤ ਦੋਸਾਂਝ ਆਪਣੇ ਆਉਣ ਵਾਲੇ ਸਮੇਂ ਦੇ ਵਿਚ ਦਰਸ਼ਕਾਂ ਲਈ ਲੈ ਕੇ ਆਉਣ ਵਾਲੇ ਨੇ | ਇਸ ਆਰਟੀਕਲ ਦੇ ਵਿੱਚ ਇਕ ਇਕ ਕਰਕੇ ਇਨ੍ਹਾਂ ਫ਼ਿਲਮਾਂ ਬਾਰੇ ਜਾਣਦੇ ਹਾਂ ..

Jodi – ਇਹ ਫ਼ਿਲਮ ਪੰਜਾਬੀ ਇੰਡਸਟਰੀ ਵਿੱਚ ਸਭ ਤੋਂ ਵੱਧ ਉਡੀਕਿਆ ਜਾਣ ਵਾਲੀਆਂ ਫ਼ਿਲਮਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ ਇਸ ਫਿਲਮ ਦੇ ਵਿੱਚ ਸਾਨੂੰ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਨਜ਼ਰ ਆਉਣ ਵਾਲੇ ਨੇ । ਖ਼ਾਸ ਗੱਲ ਇਹ ਵੀ ਹੈ ਕਿ ਨਿਮਰਤ ਖਹਿਰਾ ਅਤੇ ਦਿਲਜੀਤ ਦੋਸਾਂਝ ਪਹਿਲੀ ਵਾਰੀ ਸਕ੍ਰੀਨ ਸ਼ੇਅਰ ਕਰਨਗੇ ਤੇ ਇੱਕ ਦੂਜੇ ਦੇ ਆਪੋਜ਼ਿਟ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਉਤਸ਼ਾਹ ਉਦੋਂ ਤੋਂ ਹੀ ਬਣਿਆ ਹੋਇਆ ਜਦੋਂ ਤੋਂ ਇਸ ਫ਼ਿਲਮ ਦੀ ਪਿਹਲੀ ਲੁੱਕ ਸਾਹਮਣੇ ਆਈ ਸੀ । ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਨੇ ਅੰਬਰਦੀਪ ਸਿੰਘ ਜੋ ਕਿ ਪਹਿਲਾਂ ਵੀ ਪਾਲੀਵੁੱਡ ਇੰਡਸਟਰੀ ਨੂੰ ਕਈ ਸੁਪਰਹਿੱਟ ਫ਼ਿਲਮਾਂ ਦੇ ਚੁੱਕੇ ਨੇ ਜਿਵੇਂ ਕਿ ‘ਲੌਂਗ-ਲਾਚੀ’ ਤੇ ‘ਭੱਜੋ ਵੀਰੋ ਵੇ ‘ । Jodi ਫਿਲਮ ਨੇ 24 ਜੂਨ 2021 ਨੂੰ ਰਿਲੀਜ਼ ਹੋਣਾ ਸੀ ਪਰ ਲਾਕਡਾਊਨ ਕਰ ਕੇ ਇਹ ਫ਼ਿਲਮ ਰਿਲੀਜ਼ ਨਹੀਂ ਹੋ ਸਕੀ ਸੀ ਹੁਣ ਵੀ ਹੁਣ ਵੇਖਣਾ ਇਹ ਹੋਵੇਗਾ ਕਿ ਫਿਲਮ ਦੀ ਨਵੀਂ ਰਿਲੀਜ਼ ਡੇਟ ਮੇਕਰਜ਼ ਦੇ ਵੱਲੋਂ ਕਦੋਂ ਸਾਂਝੀ ਕੀਤੀ ਜਾਂਦੀ ਹੈ ।
Ranna Ch Dhanna – ਇਸ ਫ਼ਿਲਮ ਵਿੱਚ ਵੀ ਦਿਲਜੀਤ ਦੁਸਾਂਝ ਸਾਨੂੰ ਮੇਨ ਲੀਡ ਤੇ ਨਜ਼ਰ ਆਉਣ ਵਾਲੇ ਹਨ । ਦਿਲਜੀਤ ਦੋਸਾਂਝ ਦੀ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਉਤਸੁਕਤਾ ਇਸ ਕਰਕੇ ਵੀ ਬਣੀ ਹੋਈ ਹੈ ਕਿ ਇਸ ਫ਼ਿਲਮ ਦਾ ਕੰਸੈਪਟ ਕੁਝ ਵੱਖਰਾ ਜਿਹਾ ਦਿਖਾਈ ਦੇ ਰਿਹਾ ਹੈ ਜਿਵੇਂ ਕਿ ਫਿਲਮ ਦਾ ਨਾਮ ਹੀ ਦਰਸਾਉਂਦਾ ਹੈ ਕਿ ਇਹ ਫਿਲਮ ਦੇ ਵਿੱਚ ਕੋਈ ਇੱਕ ਮੇਨ ਲੀਡ ਦਾ ਐਕਟਰ ਹੋਣ ਵਾਲਾ ਹੈ ਤੇ ਬਾਕੀ ਐਕਟਰਸ ਹੋਣਗੀਆਂ ਤੇ ਹੁਣ ਤੇ ਇਹਦੇ ਵਿੱਚ ਕਿਹੜਾ ਕਿਹੜਾ ਨਾਮ ਸਾਹਮਣੇ ਆਉਂਦਾ ਹੈ ਤੇ ਸਮਾਂ ਆਉਣ ਤੇ ਪਤਾ ਲੱਗੇਗਾ । ਪਰ ਫ਼ਿਲਹਾਲ ਦਰਸ਼ਕਾਂ ਦੇ ਵਿਚ ਉਤਸ਼ਾਹ ਜ਼ਰੂਰ ਬਣਿਆ ਹੋਇਆ ਹੈ । ਦੱਸ ਦਈਏ ਕਿ ਇਸ ਫ਼ਿਲਮ ਦੇ ਨਿਰਦੇਸ਼ਕ ਵੀ ਅਮਰਜੀਤ ਸਿੰਘ ਸਰਾਓ ਨੇ ਜਿਨ੍ਹਾਂ ਦੇ ਨਾਲ ਦਿਲਜੀਤ ਦੋਸਾਂਝ ਦੀ ਫ਼ਿਲਮ ‘Honsla Rakh’ ਰਿਲੀਜ਼ ਹੋ ਰਹੀ ਹੈ ।ਇਸ ਫ਼ਿਲਮ ਦੀ ਬਾਕੀ ਸਟਾਰ ਕਾਸਟ ਦੇ ਬਾਰੇ ਹਾਲੇ ਰਿਵੀਲ ਨਹੀਂ ਕੀਤੇ ਗਏ ਜਿਵੇਂ ਹੀ ਕੋਈ ਜਾਣਕਾਰੀ ਆਉਂਦੀ ਐ ਤੁਹਾਡੇ ਨਾਲ ਫੇਮਸ ਪੰਜਾਬ ਟੀ ਵੀ ਦੇ ਜ਼ਰੀਏ ਜ਼ਰੂਰ ਸਾਂਝੀ ਕਰਾਂਗੇ । ਪਰ ਫ਼ਿਲਹਾਲ ਇਸ ਪਰ ਫ਼ਿਲਹਾਲ ਇਹ ਜ਼ਰੂਰ ਦੱਸਦੀ ਏ ਕਿ ਕਿ ਫ਼ਿਲਮ ਦੇ ਨਿਰਮਾਤਾ ਹਨ ਦਿਲਜੀਤ ਦੋਸਾਂਝ ਤੇ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਯਾਨੀ ਕਿ ‘ਸਟੋਰੀ ਟਾਈਮ ਪ੍ਰੋਡਕਸ਼ਨਜ਼’ ਦੇ ਬੈਨਰ ਥੱਲੇ ਇਸ ਫ਼ਿਲਮ ਨੇ ਰਿਲੀਜ਼ ਹੋਣੀ ਹੈ ।
Shikra- ਇਸ ਫਿਲਮ ਦੀ ਪਹਿਲੀ ਲੁੱਕ ਹਾਲੇ ਕੁਝ ਦਿਨ ਪਹਿਲਾਂ ਹੀ ਸਾਂਝੀ ਕੀਤੀ ਗਈ ਹੈ । ਫਿਲਹਾਲ ਇਹ ਸਾਹਮਣੇ ਨਹੀਂ ਆਇਆ ਹੈ ਕਿ ਇਸ ਦੇ ਵਿੱਚ ਦਿਲਜੀਤ ਦੋਸਾਂਝ ਦੀ ਲੁੱਕ ਕਿਹੋ ਜਿਹੀ ਹੋਣ ਵਾਲੀ ਹੈ ਤੇ ਨਾ ਹੀ ਪੋਸਟਰ ਤੇ ਕੋਈ ਨਜ਼ਰ ਆ ਰਿਹਾ ਲੇਕਿਨ ਇਸ ਫ਼ਿਲਮ ਦੇ ਪੋਸਟਰ ਨੂੰ ਵੇਖ ਕੇ ਕਿਤੇ ਨਾ ਕਿਤੇ ਜਾਪਦਾ ਹੈ ਕਿ ਇਹ ਇੱਕ ਰੋਮਾਂਟਿਕ ਸਟੋਰੀ ਵੀ ਹੋ ਸਕਦੀ ਹੈ । ਪਰ ਜਿਵੇਂ ਕਿ ਇਸ ਫ਼ਿਲਮ ਦੇ ਨਿਰਦੇਸ਼ਕ ਨੇ ਅੰਬਰਦੀਪ ਸਿੰਘ ਤੇ ਅਸੀਂ ਇਸ ਕਰਕੇ ਕਿਸੇ ਆਮ ਲਵ ਸਟੋਰੀ ਦੀ ਉਮੀਦ ਨਹੀਂ ਕਰ ਸਕਦੇ ਕਿਉਂਕਿ ਅੰਬਰਦੀਪ ਸਿੰਘ ਹਮੇਸ਼ਾ ਹੀ ਕੁਝ ਨਾ ਕੁਝ ਵੱਖਰਾ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਨੇ । ਤੇ ਦੂਜੇ ਪਾਸੇ ਦਿਲਜੀਤ ਦੋਸਾਂਝ ਵੀ ਅਜਿਹੀਆਂ ਫ਼ਿਲਮਾਂ ਨੂੰ ਹੀ ਸਾਈਨ ਕਰਦੇ ਨੇ ਜਿਨ੍ਹਾਂ ਵਿੱਚ ਕੁਝ ਨਾ ਕੁਝ ਦਰਸ਼ਕਾਂ ਲਈ ਅਲੱਗ ਹੋਵੇ । ਹੁਣ ਉਮੀਦ ਕਰਦਿਆਂ ਕਿ ‘ ਸ਼ਿਕਰਾ’ ਫਿਲਮ ਦੇ ਵਿੱਚ ਵੀ ਸਾਨੂੰ ਕੁਝ ਅਲੱਗ ਹੀ ਦੇਖਣ ਨੂੰ ਮਿਲੇਗਾ । ਇਸ ਫ਼ਿਲਮ ਦੇ ਬਾਕੀ ਅਦਾਕਾਰਾਂ ਬਾਰੇ ਹਾਲੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਜਿਵੇਂ ਹੀ ਕੋਈ ਜਾਣਕਾਰੀ ਆਵੇਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ।ਇਸ ਫ਼ਿਲਮ ਦੇ ਨਿਰਮਾਤਾ ਨੇ ਦਿਲਜੀਤ ਦੋਸਾਂਝ ਤੇ ਅੰਬਰਦੀਪ ਸਿੰਘ ।
ਫਿਲਮ ਦੀ ਕਹਾਣੀ ਨੂੰ ਵੀ ਅੰਬਰਦੀਪ ਸਿੰਘ ਨੇ ਆਪ ਹੀ ਲਿਖਿਆ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਕਹਾਣੀ ਨੂੰ ਦਰਸ਼ਕਾਂ ਦਾ ਕਿੰਨਾ ਕੁ ਪਿਆਰ ਮਿਲਦਾ ਹੈ । ਫਿਲਮ ਨੇ ਜੂਨ 2022 ਵਿੱਚ ਰਿਲੀਜ਼ ਹੋਣਾ ਹੈ ,ਵੇਖਣਾ ਇਹ ਹੋਵੇਗਾ ਕਿ ਫ਼ਿਲਮ ਜਦੋਂ ਰਿਲੀਜ਼ ਹੁੰਦੀ ਹੈ ਤੇ ਕਿੰਨੇ ਕੁ ਰਿਕਾਰਡ ਟੁੱਟਦੇ ਨੇ ਤੇ ਬਾਕਸ ਆਫ਼ਿਸ ਤੇ ਕਿਹੋ ਜਿਹਾ ਪ੍ਰਫਾਰਮ ਕਰਦੀ ਹੈ ।
ਸੋ ਇਹ ਨੇ ਦਿਲਜੀਤ ਦੋਸਾਂਝ ਦੇ ਪੰਜਾਬੀ ਇੰਡਸਟਰੀ ਦੇ ਵਿੱਚ ਆਉਣ ਵਾਲੇ ਕੁਝ ਵੱਡੇ ਪ੍ਰਾਜੈਕਟ । ਤੁਸੀਂ ਕਿਸ ਫ਼ਿਲਮ ਨੂੰ ਲੈ ਕੇ ਸਭ ਤੋਂ ਵੱਧ ਐਕਸਾਈਟਿਡ ਹੋ ਤੁਸੀਂ ਦੱਸ ਸਕਦੇ ਓ ਕੁਮੈਂਟ ਸੈਕਸ਼ਨ ਦੇ ਵਿੱਚ ਬਾਕੀ ਖ਼ਬਰਾਂ ਲਈ ਜੁੜੇ ਰਹੋ ਫੇਮਸ ਪੰਜਾਬ ਟੀ ਵੀ ਦੇ ਨਾਲ ……..

LEAVE A REPLY

Please enter your comment!
Please enter your name here