ਵੱਖਰੀਆਂ ਕਹਾਣੀਆਂ ਦੇ ਨਾਲ “ਜ਼ੀ ਪੰਜਾਬੀ” ਨੇ ਮਾਣ ਨਾਲ ਪੂਰੇ ਕੀਤੇ 4 ਸਾਲ!!4 ਸਾਲ ਖੁਸ਼ੀਆਂ ਦੇ ਨਾਲ!!

0
104

ਚੰਡੀਗੜ੍ਹ, 11 ਜਨਵਰੀ 2024: ਪੰਜਾਬ ਦੇ ਪ੍ਰਮੁੱਖ ਪੰਜਾਬੀ GEC ਚੈਨਲਾਂ ਵਿੱਚੋਂ ਇੱਕ, ਜ਼ੀ ਪੰਜਾਬੀ ਨੇ ਆਪਣੀਆਂ ਵੱਖਰੀਆਂ ਕਹਾਣੀਆਂ ਤੇ ਰੰਗ ਬਰੰਗੇ ਖੁਆਬਾਂ ਦੇ ਨਾਲ ਮਾਣ ਨਾਲ ਚਾਰ ਸਾਲ ਪੂਰੇ ਕੀਤੇ ਹਨ। ਪੰਜਾਬ ਦੀ ਪੰਜਾਬੀਅਤ ਨੂੰ ਦਰਸਾਉਂਦਾ ਜ਼ੀ ਪੰਜਾਬੀ ਆਪਣੀ ਹਰ ਕਹਾਣੀ ਭਾਵੇ ਉਹ “ਨਯਨ-ਜੋ ਵੇਖੇ ਅਣਵੇਖਾ”, “ਗੀਤ ਢੋਲੀ”, ਸੱਚੇ ਪਿਆਰ ਦੀ ਕਹਾਣੀ “ਦਿਲਦਾਰੀਆਂ”, ਸੱਚੀ ਦੋਸਤੀ ਦੀ ਕਹਾਣੀ “ਦਿਲਾਂ ਦੇ ਰਿਸ਼ਤੇ” ਨੂੰ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਇਹ ਕਹਾਣੀਆਂ ਪੰਜਾਬੀ ਦਰਸ਼ਕਾਂ ਦੇ ਘਰ-ਘਰ ਗੂੰਜ ਰਹੀਆਂ ਹਨ।

ਦਰਸ਼ਕਾਂ ਨੇ ਕਹਾਣੀਆਂ ਦੇ ਨਾਲ-ਨਾਲ ਹਰ ਇੱਕ ਐਕਟਰ ਨੂੰ ਆਪਣਾ ਭਰਪੂਰ ਪਿਆਰ ਦਿੱਤਾ ਹੈ ਤੇ ਉਹਨਾਂ ਦੀ ਕਿਰਦਾਰੀ ਦੀ ਤਾਰੀਫ ਵੀ ਬੇਮਿਸਾਲ ਕੀਤੀ ਹੈ ਹੁਣ ਇਹ ਸਿਹਰਾ ਜ਼ੀ ਪੰਜਾਬੀ ਦੇ ਸਿਰ ਤੇ ਜਾਂਦਾ ਹੈ ਕਿ ਉਹਨਾਂ ਨੇ ਇੰਨੇ ਕਾਬਿਲ ਕਲਾਕਾਰਾਂ ਨੂੰ ਇੱਕ ਪਲੈਟਫਾਰਮ ਦਿੱਤਾ ਹੈ।

ਇਹਨਾਂ ਫਿਕਸ਼ਨ ਸ਼ੋਅ ਤੋਂ ਇਲਾਵਾ ਨਾਨ-ਫਿਕਸ਼ਨ ਸ਼ੋਅ ਭਾਵੇਂ ਉਹ “ਦਿਲ ਦੀਆਂ ਗੱਲਾਂ ਸੀਜ਼ਨ 1ਤੇ 2” ਹੋਵੇ ਆਪਣਾ ਭਰਪੂਰ ਪਿਆਰ ਦਿੱਤਾ ਹੈ। ਇਹ ਸੀਜ਼ਨ ਸੋਨਮ ਬਾਜਵਾ ਦੇ ਨਾਲ ਐਪੀਸੋਡਾਂ ਦੀ ਸ਼ਾਨ ਬਣਿਆ ਹੈ, ਸੋਨਮ ਬਾਜਵਾ ਜੋ ਆਪਣੀ ਖੂਬਸੂਰਤੀ ਦੇ ਨਾਲ ਸ਼ੋਅ ਵਿੱਚ ਚਾਰ ਚੰਦ ਲਾਉਂਦੀ ਹੈ ਆਪਣੇ ਐਪੀਸੋਡ ਦੇ ਜ਼ਰੀਏ ਉਹ ਹਰ ਇੱਕ ਕਲਾਕਾਰਾਂ ਦੇ ਕੁਝ ਨਿੱਜੀ ਸਵਾਲ ਕਰਦੀ ਹੈ ਜੋ ਕਾਮੇਡੀ, ਮੌਜ-ਮਸਤੀ ਦੇ ਨਾਲ ਭਰਪੂਰ ਹੁੰਦੇ ਸਨ। ਇਸ ਤੋਂ ਇਲਾਵਾ “ਅੰਤਾਕਸ਼ਰੀ ਸੀਜ਼ਨ1, 2 ਤੇ 3″ ਨੂੰ ਵੀ ਦਰਸ਼ਕਾਂ ਨੇ ਆਪਣਾ ਖੂਬ ਪਿਆਰ ਦਿੱਤਾ। ਫ਼ਿਲਮਾਂ ਦੇ ਸੀਜ਼ਨ ਵਿੱਚ ਪੰਜਾਬੀ ਬਲਾਕਬਸਟਰ ਫ਼ਿਲਮਾਂ ਪੇਸ਼ ਕਰਨ ਵਿੱਚ ਜ਼ੀ ਪੰਜਾਬੀ ਸਭ ਤੋਂ ਅੱਗੇ ਆ ਜਿਸ ਵਿੱਚ ਗਿਪੀ ਰਜਵਾਲ, ਐਮੀ ਵਿਰਕ, ਦੇਵ ਖਰੌੜ, ਗੁਰਨਾਮ ਭੁੱਲਰ” ਦੀਆਂ ਬਲਾਕਬਸਟਰ ਫ਼ਿਲਮਾਂ ਪੇਸ਼ ਕੀਤੀਆਂ ਹਨ।

ਜ਼ੀ ਪੰਜਾਬੀ ਦੀ ਚੌਥੀ ਵਰ੍ਹੇਗੰਢ ਦੇ ਮੌਕੇ ‘ਤੇ, ਜ਼ੀ ਪੰਜਾਬੀ ਦੇ ਚੀਫ਼ ਚੈਨਲ ਅਫ਼ਸਰ ਸ੍ਰੀ ਰਾਹੁਲ ਰਾਓ ਨੇ ਕਿਹਾ, “ਜ਼ੀ ਪੰਜਾਬੀ ਦਾ ਸਫ਼ਰ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਜਜ਼ਬਾਤਾਂ ਦਾ ਜਸ਼ਨ ਹੈ। ਚਾਰ ਸਾਲਾਂ ਵਿੱਚ, ਅਸੀਂ ਪ੍ਰਭਾਵਸ਼ਾਲੀ ਕਹਾਣੀਆਂ ਤਿਆਰ ਕੀਤੀਆਂ ਹਨ, ਜਿਸਨੂੰ ਦਰਸ਼ਕਾਂ ਨੇ ਆਪਣਾ ਭਰਪੂਰ ਪਿਆਰ ਦਿੱਤਾ ਹੈ। ਅਸੀਂ ਉਮੀਦ ਕਰਦੇ ਹਾਂ ਕੀ ਆਉਣ ਵਾਲੇ ਸਾਲਾਂ ਵਿੱਚ ਜ਼ੀ ਪੰਜਾਬੀ ਇੱਕ ਨਵੀਆਂ ਉਚਾਈਆਂ ਨੂੰ ਛੂਹੇਗਾ ਤੇ ਅਸੀਂ ਜ਼ੀ ਪੰਜਾਬੀ ਦੇ ਨਾਲ ਜੁੜਨ ਵਾਲਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ।”

ਚਾਰ ਸਾਲ ਪੂਰੇ ਕਰਨ ਦੀ ਖੁਸ਼ੀ ਜਾਹਿਰ ਕਰਦਿਆਂ, ਸ਼੍ਰੀ ਅਮਿਤ ਸ਼ਾਹ, ਚੀਫ ਕਲੱਸਟਰ ਅਫਸਰ – ਉੱਤਰੀ, ਪੱਛਮੀ ਅਤੇ ਪ੍ਰੀਮੀਅਮ ਚੈਨਲ, ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਲਿਮਟਿਡ ਨੇ ਕਿਹਾ, “ਪੰਜਾਬ ਦਾ ਪਹਿਲਾ GEC ਚੈਨਲ, ਜ਼ੀ ਪੰਜਾਬੀ ਲਾਂਚ ਕਰਨ ਦਾ ਸਾਡਾ ਉਦੇਸ਼ ਸਾਡੇ ਦਰਸ਼ਕਾਂ ਲਈ ਵਿਭਿੰਨ ਕਹਾਣੀਆਂ ਨੂੰ ਬੁਣਨਾ ਸੀ ਅਤੇ ਇਸ ਖੇਤਰ ਦੀ ਸੱਭਿਆਚਾਰਕ ਵਿਰਾਸਤ ਨੂੰ ਆਪਣੀਆਂ ਕਹਾਣੀਆਂ ਦੇ ਜਰੀਏ ਪੇਸ਼ ਕਰਨਾ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਚੈਨਲ ਪ੍ਰਤੀ ਪਿਆਰ ਅਤੇ ਉਤਸ਼ਾਹ ਦਿਖਾਉਂਦੇ ਦੇਖ ਕੇ ਬਹੁਤ ਖੁਸ਼ ਹਾਂ, ਜਿਸ ਨੇ ਸਾਨੂੰ ਇੰਨੇ ਥੋੜੇ ਸਮੇਂ ਵਿੱਚ ਨਵੀਆਂ ਉਚਾਈਆਂ ਨੂੰ ਛੂਹਣ ਦੇ ਯੋਗ ਬਣਾਇਆ ਹੈ।”

ਜ਼ੀ ਪੰਜਾਬੀ ਬਾਰੇ:

ਚੈਨਲ ਨੇ ਇਨ੍ਹਾਂ 4 ਸਾਲਾਂ ਵਿੱਚ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ ਤੇ ਬਹੁਤ ਹੀ ਘੱਟ ਸਮੇਂ ਵਿੱਚ ਨਵੇਂ-ਨਵੇਂ ਖਿਤਾਬ ਹਾਸਿਲ ਕੀਤੇ ਹਨ। ਸਾਨੂੰ ਯਕੀਨ ਹੈ ਕਿ ਜ਼ੀ ਪੰਜਾਬੀ ਆਉਣ ਵਾਲੇ ਭਵਿੱਖ ਵਿੱਚ ਨਵੀਆਂ ਉਚਾਈਆਂ ਨੂੰ ਛੂਹੇਗਾ ਅਤੇ ਬਿਨਾਂ ਸ਼ੱਕ ਕਮਿਊਨਿਟੀ ਵਿੱਚ ਇੱਕ ਮਜ਼ਬੂਤ ਸਬੰਧ ਨੂੰ ਮਜ਼ਬੂਤ ਕਰਦੇ ਹੋਏ ਦਰਸ਼ਕਾਂ ਦਾ ਮਨੋਰੰਜਨ ਅਤੇ ਗੂੰਜਣਾ ਜਾਰੀ ਰੱਖੇਗਾ।

LEAVE A REPLY

Please enter your comment!
Please enter your name here