ਫਿਲਮ ‘Warning 2’ ਦਾ ਟੀਜ਼ਰ ਹੋਇਆ ਰਿਲੀਜ਼, ਟਵਿੱਟਰ ਉਤੇ ਕਰ ਰਿਹਾ ਹੈ ਟਰੇਂਡ

0
92

ਹਰ ਸਾਲ ਕਈ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਫ਼ਿਲਮਾਂ ਦਰਸ਼ਕਾਂ ਦੇ ਜ਼ਹਿਨ ‘ਚ ਹਮੇਸ਼ਾ ਲਈ ਰਹਿ ਜਾਂਦੀਆਂ ਹਨ ਅਤੇ 2021 ‘ਚ ਫ਼ਿਲਮ ਵਾਰਨਿੰਗ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਤੇ ਹੁਣ ਇਸ ਫ਼ਿਲਮ ਦਾ ਅਗਲਾ ਭਾਗ, ਵਾਰਨਿੰਗ 2 ਆਉਣ ਜਾ ਰਿਹਾ ਹੈ। ਜੀ ਹਾਂ ਅੱਜ ਵਾਰਨਿੰਗ 2 ਦਾ ਟੀਜ਼ਰ ਰਿਲੀਜ਼ ਹੋ ਚੁਕਿਆ ਹੈ ਜੋ ਕਿ ਰਿਲੀਜ਼ ਹੁੰਦੇ ਹੀ ਟਵਿੱਟਰ ਉਤੇ ਦੂਜੇ ਨੰਬਰ ਤੇ ਟਰੇਂਡ ਕਰ ਰਿਹਾ ਹੈ ।

ਟੀਜ਼ਰ ਦੇਖ ਕੇ ਇਹ ਕਹਿਣਾ ਤਾਂ ਬਣਦਾ ਹੈ ਕਿ ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਸਿੰਘ ਦੋਵਾਂ ਦਾ ਖੂੰਖਾਰ ਤੇ ਐਕਸ਼ਨ ਅਵਤਾਰ ਤੁਹਾਡੇ ਰੌਂਗਟੇ ਖੜੇ ਕਰ ਸਕਦਾ ਹੈ। ਟੀਜ਼ਰ ‘ਚ ਗਿੱਪੀ ਖਤਰਨਾਕ ਲੁੱਕ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਕੰਵਲਜੀਤ ਸਿੰਘ ਨੇ ਵੀ ਜ਼ਬਰਦਸਤ ਐਕਟਿੰਗ ਕੀਤੀ ਹੈ। ਟੀਜ਼ਰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ‘ਵਾਰਨਿੰਗ 2’ ‘ਚ ਪਹਿਲੇ ਪਾਰਟ ਨਾਲੋਂ ਜ਼ਿਆਦਾ ਐਕਸ਼ਨ ਹੈ। ਇਸ ਦੇ ਨਾਲ ਨਾਲ ਫਿਲਮ ‘ਚ ਗਿੱਪੀ ਦੇ ਨਾਲ ਜੈਸਮੀਨ ਭਸੀਨ ਵੀ ਰੋਮਾਂਸ ਕਰਦੀ ਨਜ਼ਰ ਆਂਉਣ ਵਾਲੀ ਹੈ।

ਦੱਸ ਦਈਏ ਕਿ ਵਾਰਨਿੰਗ 2 ‘ਚ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ ਤੇ ਜੈਸਮੀਨ ਭਸੀਨ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ। ਇਹਨਾਂ ਤੋਂ ਇਲਾਵਾ ਰਾਹੁਲ ਦੇਵ , ਰਘਵੀਰ ਬੋਲੀ , ਧੀਰਜ ਕੁਮਾਰ , ਜੱਗੀ ਸਿੰਘ ਵੀ ਨਜ਼ਰ ਆਉਣਗੇ । ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ। ਇਸ ਫਿਲਮ ਨੂੰ ਪ੍ਰੋਡਿਊਸ ਵੀ ਖ਼ੁਦ ਗਿੱਪੀ ਗਰੇਵਾਲ ਨੇ ਕੀਤਾ ਹੈ, ਜਦੋਂ ਕਿ ਫਿਲਮ ਨੂੰ ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਫਿਲਮ 2 ਫਰਵਰੀ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

LEAVE A REPLY

Please enter your comment!
Please enter your name here