ਐਮੀ ਵਿਰਕ ਦੀ ਫਿਲਮ ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਦਾ ਟੀਜ਼ਰ ਹੋਇਆ ਰਿਲੀਜ਼, ਲੋਕਾਂ ਨੂੰ ਆ ਰਿਹਾ ਬਹੁਤ ਪਸੰਦ

0
137

ਐਮੀ ਵਿਰਕ ਦਾ ਨਾਮ ਇੰਨੀਂ ਦਿਨੀਂ ਸੁਰਖੀਆਂ ‘ਚ ਬਣਿਆ ਹੋਇਆ ਹੈ। ਐਮੀ ਵਿਰਕ ਦੀਆਂ ਇਸ ਸਾਲ 2 ਫਿਲਮਾਂ ‘ਅੰਨ੍ਹੀ ਦਿਆ ਮਜ਼ਾਕ ਏ’ ਤੇ ‘ਮੌੜ’ ਰਿਲੀਜ਼ ਹੋਈਆਂ ਹਨ। ਇਨ੍ਹਾਂ ਦੋਵੇਂ ਹੀ ਫਿਲਮਾਂ ਨੂੰ ਦਰਸ਼ਕਾਂ ਦਾ ਬੇਸ਼ੁਮਾਰ ਪਿਆਰ ਮਿਲਿਆ ਹੈ। ਹੁਣ ਇਸ ਤੋਂ ਬਾਅਦ ਐਮੀ ਵਿਰਕ ਦੀ ਅਗਲੀ ਫਿਲਮ ਨੂੰ ਲੈਕੇ ਵੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਹਾਂ ਦਸ ਦਈਏ ਹਾਲ ਹੀ ਵਿਚ ਐਮੀ ਵਿਰਕ ਨੇ ਆਪਣੀ ਨਵੀ ਫਿਲਮ ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ਦਾ ਪੋਸਟਰ ਰਿਲੀਜ਼ ਕੀਤਾ ਸੀ । ਜਿਸਨੂੰ ਦੇਖਣ ਤੋਂ ਬਾਅਦ ਹਰ ਕੋਈ ਇਸ ਫਿਲਮ ਦੀ ਉਡੀਕ ਕਰ ਰਿਹਾ ਸੀ ਅਤੇ ਹੁਣ ਇਸ ਫਿਲਮ ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ । ਜੋ ਪੂਰਾ ਹਾਸਿਆਂ ਨਾਲ ਭਰ ਭੂਰ ਹੈ ਦੱਸ ਦਈਏ 48 ਸਕਿੰਟਾਂ ਦਾ ਟੀਜ਼ਰ ਦੇਖ ਕੇ ਫਿਲਮ ਦੀ ਕਹਾਣੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਫਿਲਮ ਦਾਜ ਦੇ ਲੋਭੀਆਂ ਨੂੰ ਸ਼ੀਸ਼ਾ ਦਿਖਾਏਗੀ। ਫਿਲਮ ਦੇ ਟੀਜ਼ਰ ‘ਚ ਜਸਵਿੰਦਰ ਭੱਲਾ ਐਮੀ ਦੇ ਪਿਤਾ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਨਾਲ ਬਿਨੂੰ ਢਿੱਲੋਂ ਵੀ ਹਨ। ਪਰਿਵਾਰ ‘ਚ ਵਿਆਹ ਦਾ ਮਾਹੌਲ ਹੈ ਅਤੇ ਕੁੜੀ ਵਾਲਿਆਂ ਤੋਂ ਗੱਡੀ ਲੈਣ ਦੀ ਗੱਲ ਚੱਲ ਰਹੀ ਹੈ ਅਤੇ ਐਮੀ ਵਿਰਕ ਇਸ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ।

ਕਰੈਡਿਟ ਦੀ ਗੱਲ ਕਰੀਏ ਤਾਂ ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਦਾ ਨਿਰਦੇਸ਼ਨ ਉੱਘੇ ਨਿਰਦੇਸ਼ਕ ਸਮੀਪ ਕੰਗ ਦੁਆਰਾ ਕੀਤਾ ਗਿਆ ਹੈ, ਜੋ ਕਿ ਬਹੁਤ ਸਾਰੀਆਂ ਕਾਮਿਕ ਫਿਲਮਾਂ ਲਈ ਜਾਣਿਆ ਜਾਂਦਾ ਹੈ। ਫਿਲਮ ਨਰੇਸ਼ ਕਥੂਰੀਆ ਦੁਆਰਾ ਲਿਖੀ ਗਈ ਹੈ, ਇਸ ਤੋਂ ਇਲਾਵਾ ਫਿਲਮ ਵ੍ਹਾਈਟ ਹਿੱਲ ਸਟੂਡੀਓਜ਼ ਦੇ ਅਧੀਨ ਪੇਸ਼ ਕੀਤੀ ਗਈ ਹੈ। ਇਸ ਫਿਲਮ ਦਾ ਨਿਰਮਾਣ ਗੁਣਬੀਰ ਸਿੰਘ ਸਿੱਧੂ ਮਨਮੋਰਦ ਸਿੰਘ ਸਿੱਧੂ ਅਤੇ ਸੰਦੀਪ ਬਾਂਸਲ ਕਰ ਰਹੇ ਹਨ। ਇਸ ਫਿਲਮ ‘ਚ ਐਮੀ ਵਿਰਕ ਦੇ ਨਾਲ ਬਿਨੂੰ ਢਿੱਲੋਂ, ਜਸਵਿੰਦਰ ਭੱਲਾ, ਜੈਸਮੀਨ ਬਾਜਵਾ, ਮਾਹੀ ਸ਼ਰਮਾ, ਬੀਐਨ ਸ਼ਰਮਾ, ਸੀਮਾ ਕੌਸ਼ਲ , ਹਰਦੀਪ ਗਿੱਲ, ਮਲਕੀਤ ਰੌਣੀ, ਹਨੀ ਮੱਟੂ , ਸਤਵਿੰਦਰ ਕੌਰ, ਪਰਮਿੰਦਰ ਗਿੱਲ, ਗੁਰੀ ਘੁੰਮਣ, ਮੋਹਨ ਕੰਬੋਜ, ਵਿਜੇ ਟੰਡਨ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ ਅਤੇ ਇਸ ਫਿਲਮ ਵਿਚ ਨਵੀ , ਅਵੀ ਸਰਾ ,ਤਰਨ , ਗੁਰਮੀਤ ਸਿੰਘ , ਦੇਸੀ ਕਰੂ , ਦਾ ਮਿਊਜ਼ਿਕ ਵੀ ਤੁਹਾਨੂੰ ਸੁਨਣ ਨੂੰ ਮਿਲੇਗਾ

ਦੱਸ ਦਈਏ ਕਿ ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ 28 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਦਰਸ਼ਕ ਆਪਣੀਆਂ ਨਜ਼ਰਾਂ ਟ੍ਰੇਲਰ ਦੇ ਨਾਲ-ਨਾਲ ”ਗੱਡੀ ਜਾਂਦੀ ਏ ਛਲਾਂਗਾਂ ਮਾਰਦੀ” ਦੇ ਰਿਲੀਜ਼ ‘ਤੇ ਰੱਖ ਰਹੇ ਹਨ। ਉਮੀਦ ਹੈ ਕਿ ਟੀਮ ਜਲਦੀ ਹੀ ਇਸਦਾ ਪਰਦਾਫਾਸ਼ ਕਰੇਗੀ।

LEAVE A REPLY

Please enter your comment!
Please enter your name here