ਪੰਜਾਬੀ ਫਿਲਮ ‘ਚੇਤਾ ਸਿੰਘ’ ਦਾ ਟੀਜ਼ਰ ਹੋਇਆ ਰਿਲੀਜ਼, ਟੀਜ਼ਰ ਬਹੁਤ ਹੀ ਸਸਪੈਂਸ ਨਾਲ ਹੈ ਭਰਭੂਰ

0
103

ਆਉਣ ਵਾਲੀ ਪੰਜਾਬੀ ਫਿਲਮ ‘ਚੇਤਾ ਸਿੰਘ’ 1 ਸਤੰਬਰ, 2023 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਪਿਛਲੇ ਸਾਲ ਫਰਵਰੀ ਵਿੱਚ ਐਲਾਨੀ ਗਈ ਇਹ ਫਿਲਮ ਹੁਣ ਇਸ ਸਾਲ ਸਿਨੇਮਾਘਰਾਂ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਹੁਣ ਇਸ ਫ਼ਿਲਮ
ਦਾ ਟੀਜ਼ਰ ਵੀ ਰਿਲੀਜ਼ ਹੋ ਚੁਕਿਆ ਹੈ ਜੋ ਰਿਲੀਜ਼ ਹੁੰਦੇ ਹੀ ਟ੍ਰੈਡਿੰਗ ਦੀ ਲੀਸਟ ਵਿਚ ਸ਼ਾਮਿਲ ਹੋ ਗਿਆ ਹੈ ।

ਟੀਜ਼ਰ ਦੀ ਗੱਲ ਕਰੀਏ ਤਾ ਟੀਜ਼ਰ ਬਹੁਤ ਹੀ ਸਸਪੈਂਸ ਨਾਲ ਭਰਭੂਰ ਹੈ ਪ੍ਰਿੰਸ ਕੰਵਲਜੀਤ ਸਿੰਘ ਇਸ ਵਿਚ ਬਹੁਤ ਹੀ ਅਲੱਗ ਅਵਤਾਰ ਵਿਚ ਨਜ਼ਰ ਆ ਰਹੇ ਨੇ ਓਹਨਾ ਦਾ ਇਹ ਅਵਤਾਰ ਪਹਿਲੇ ਕਦੇ ਵੀ ਕਿਸੇ ਨੇ ਨਹੀਂ ਦੇਖਿਆ ਹੋਵੇਗਾ । ਪੰਜਾਬੀ ਸਿਨੇਮਾ ਦੇ ਟਰੈਂਡ ਚੇਂਜਰ- ਪ੍ਰਿੰਸ ਕੰਵਲਜੀਤ ਸਿੰਘ ਦੀ ਅਗਵਾਈ ਵਾਲੀ, ਇਹ ਇੱਕ ਇੰਨਟੈਂਸ ਡਰਾਮਾ ਫਿਲਮ ਹੈ, ਇਸ ਵਿਚ ਐਕਸ਼ਨ ਅਤੇ ਡਰਾਮਾ ਭਰਭੂਰ ਦੇਖਣ ਨੂੰ ਮਿਲੇਗਾ

ਦਸ ਦਈਏ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ, ਜਪਜੀ ਖਹਿਰਾ, ਇਰਵਿਨਮੀਤ ਕੌਰ, ਮਹਾਬੀਰ ਭੁੱਲਰ, ਮਿੰਟੂ ਕਾਪਾ, ਸੰਜੂ ਸੋਲੰਕੀ, ਗੁਰਜੰਟ ਸਿੰਘ ਮਰਾਹੜ, ਗਰਿਮਾ, ਬਲਜਿੰਦਰ ਕੌਰ ਅਤੇ ਗੁਰਪ੍ਰੀਤ ਤੋਤੀ ਇਸ ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਨਿਭਾਉਣਗੇ। ਰਾਅ ਆਈ ਦੇ ਨਾਂ ਹੇਠ ਕਈ ਮਿਊਜ਼ਿਕ ਵੀਡੀਓਜ਼ ਦਾ ਨਿਰਦੇਸ਼ਨ ਕਰ ਚੁੱਕੇ ਵੀਡੀਓ ਨਿਰਦੇਸ਼ਕ ਆਸ਼ੀਸ਼ ਕੁਮਾਰ ਫਿਲਮ ਚੇਤਾ ਸਿੰਘ ਨਾਲ ਆਪਣੇ ਨਿਰਦੇਸ਼ਨ ‘ਚ ਡੈਬਿਊ ਕਰਨਗੇ।

ਸੈਵਨ ਕਲਰ ਮੋਸ਼ਨ ਪਿਕਚਰ ਦੇ ਸਹਿਯੋਗ ਨਾਲ ਸਾਗਾ ਸਟੂਡੀਓਜ਼ ਅਤੇ ਨਕਸ਼ ਫਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਈ ਗਈ, ਫਿਲਮ ਚੇਤਾ ਸਿੰਘ ਨੂੰ ਸੁਮੀਤ ਸਿੰਘ ਅਤੇ ਰਣਜੀਤ ਸਿੰਘ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਰਾਣਾ ਜੇਠੂਵਾਲ ਨੇ ਲਿਖੀ ਹੈ। ਫਿਲਮ ਨੂੰ ਸੈਵਨ ਕਲਰਜ਼ ਦੁਆਰਾ ਦੁਨੀਆ ਭਰ ਵਿੱਚ 1 ਸਤੰਬਰ, 2023 ਨੂੰ ਰਿਲੀਜ਼ ਕੀਤਾ ਜਾਵੇਗਾ ।

ਵੈੱਲ ਦੋਸਤੋ ਇਸ ਫ਼ਿਲਮ ਦੇ ਟੀਜ਼ਰ ਨੂੰ ਦੇਖਣ ਤੋ ਬਾਅਦ, ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੀ ਦੁੱਗਣਾ ਹੋ ਗਿਆ ਹੈ, ਅਤੇ ਉਹ ਪੂਰੇ ਉਤਸ਼ਾਹ ਨਾਲ ਰਿਲੀਜ਼ ਦੀ ਉਡੀਕ ਕਰ ਰਹੇ ਹਨ ਅਤੇ ਤੁਸੀਂ ਕਿੰਨੀ ਉਡੀਕ ਕਰ ਰਹੇ ਹੋ ਸਾਨੂੰ ਕਮੈਟ ਕਰਕੇ ਜਰੂਰ ਦੱਸਣਾ ।

LEAVE A REPLY

Please enter your comment!
Please enter your name here