ਆਤਿਫ ਅਸਲਮ ਦੀ ਆਵਾਜ਼ ‘ਚ ‘ਕੈਰੀ ਆਨ ਜੱਟਾ 3’ ਦਾ ਗੀਤ ‘ਬੁਰਾ ਹਾਲ’ ਹੋਇਆ ਰਿਲੀਜ਼ !

0
110

ਲੋਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ ‘ਕੈਰੀ ਆਨ ਜੱਟਾ 3’ ਇਸ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਲਈ ਲੋਕ ਫਿਲਮ ਦੇ ਸੰਗੀਤ ਦਾ ਆਨੰਦ ਲੈ ਰਹੇ ਹਨ। ਫਿਲਮ ਦੇ ਕੁਝ ਗੀਤ ਰਿਲੀਜ਼ ਹੋਏ ਹਨ ਅਤੇ ‘ਕੈਰੀ ਆਨ ਜੱਟਾ 3’ ਦੇ ਅਗਲੇ ਗੀਤ ਦਾ ਟਾਈਟਲ ‘ਬੁਰਾ ਹਾਲ’ ਹੈ ਅਤੇ ਇਹ ਗੀਤ ਹਾਲ ਹੀ ਦੇ ਵਿਚ ਰਿਲੀਜ਼ ਹੋਇਆ ਹੈ। ਫਿਲਮ ਦੇ ਨਿਰਮਾਤਾਵਾਂ ਅਤੇ ਸਟਾਰ ਕਾਸਟ ਵੱਲੋਂ ਇਸ ਗੀਤ ਦਾ ਪੋਸਟਰ ਅਤੇ ਲੁੱਕ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ। ਇਸ ਗੀਤ ਨੂੰ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹੋ :-
https://www.youtube.com/watch?v=KAew4UpwnWQ&pp=ygUUYnVyYSBoYWFsIGF0aWYgYXNsYW0%3D

‘ਬੁਰਾ ਹਾਲ’ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਆਵਾਜ਼ ਆਤਿਫ਼ ਅਸਲਮ ਨੇ ਦਿੱਤੀ ਹੈ। ਇਸ ਗੀਤ ਦੇ ਬੋਲ ਸਾਗਰ ਨੇ ਲਿਖੇ ਹਨ ਅਤੇ ਰਚਨਾ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਂਦਾ ਹੈ। ਇਸ ਤੋਂ ਇਲਾਵਾ ਇਸ ਗੀਤ ਦੇ ਸੰਗੀਤ ਦਾ ਕ੍ਰੈਡਿਟ ਜਾਨੀ ਨੂੰ ਜਾਂਦਾ ਹੈ। ਇਸ ਗੀਤ ‘ਚ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਨਜ਼ਰ ਆ ਰਹੇ ਨੇ । ਗਿਪੀ ਗਰੇਵਾਲ ਤੇ ਸੋਨਮ ਬਾਜਵਾ ਤੇ ਫਿਲਮਾਇਆ ਗਿਆ ਇਹ ਗੀਤ ਜਾਨੀ ਦੇ ਮਿਯੂਜ਼ਿਕ ਨਾਲ ਹੋਰ ਵੀ ਸੋਹਣਾ ਲਗਦਾ ਹੈ ਤੇ ਆਤਿਫ਼ ਅਸਲਮ ਦੀ ਆਵਾਜ਼ ਇਸ ਨੂੰ ਚਾਰ ਚੰਦ ਲਗਾ ਦਿੰਦੀ ਹੈ | ਇਸ ਗੀਤ ਵਿਚ ਦਿਖਾਇਆਂ ਗਈਆਂ ਲੋਕੇਸ਼ਨਸ ਵੀ ਦਰਸ਼ਕਾਂ ਦਾ ਧਿਆਨ ਖਿੱਚਦਿਆਂ ਨੇ | ਗੀਤ ਦੀ ਪ੍ਰੇਸੇਂਟੇਸ਼ਨ ਬੇਹੱਦ ਖੂਬਸੂਰਤੀ ਨਾਲ ਕੀਤੀ ਗਈ ਹੈ | ਗੀਤ ਦਰਸ਼ਕਾਂ ਵਿੱਚ ਖੂਬ ਧੂਮ ਮਚਾ ਰਿਹਾ ਹੈ।

ਇਸ ਤੋਂ ਇਲਾਵਾ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ.ਐਨ.ਸ਼ਰਮਾ, ਹਾਰਬੀ ਸੰਘਾ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਸ਼ਿੰਦਾ ਗਰੇਵਾਲ ਅਤੇ ਨਾਸਿਰ ਚਿਨਯੋਟੀ ਵਰਗੇ ਕਲਾਕਾਰਾਂ ਵਾਲੀ ‘ਕੈਰੀ ਆਨ ਜੱਟਾ 3’ 29 ਜੂਨ 2023 ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਦੁਆਰਾ ਕੀਤਾ ਗਿਆ ਹੈ ਜੋ ਕਾਮੇਡੀ ਫਿਲਮਾਂ ਬਣਾਉਣ ਲਈ ਸਭ ਤੋਂ ਮਸ਼ਹੂਰ ਹਨ । ਤੁਸੀਂ ਵੀ ਦੱਸੋ ਕਮੈਂਟਸ ਵਿਚ ਕਿ ਤੁਸੀਂ ਫਿਲਮ ਨੂੰ ਦੇਖਣ ਲਈ ਕਿੰਨੇ ਉਤਸੁਕ ਹੋ ?

LEAVE A REPLY

Please enter your comment!
Please enter your name here