‘ਕੈਰੀ ਆਨ ਜੱਟਾ 3’ਫਿਲਮ ਦਾ ਹਾਸਿਆਂ ਨਾਲ ਭਰਿਆ ਟਰੇਲਰ ਹੋਇਆ ਰਿਲੀਜ਼

0
136

ਪੰਜਾਬੀ ਜਗਤ ਦੇ ਮਸ਼ਹੂਰ ਸਿੰਗਰ ਅਤੇ ਅਦਾਕਾਰ ਗਿਪੀ ਗਰੇਵਾਲ ਲਗਾਤਾਰ ਸੁਰਖੀਆਂ ਵਿਚ ਨੇ ਤੇ ਉਹਨਾ ਦੀ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ‘ਕੈਰੀ ਆਨ ਜੱਟਾ 3’ 29 ਜੂਨ 2023 ਨੂੰ ਰਿਲੀਜ਼ ਹੋਣ ਲਈ ਵੀ ਤਿਆਰ ਹੈ। ਇਸ ਤੋਂ ਪਹਿਲਾਂ ਹਾਲ ਹੀ ‘ਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ , ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ। ਇਸ ਦੇ ਨਾਲ ਨਾਲ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ ‘ਕੈਰੀ ਆਨ ਜੱਟਾ 3’ਦਾ ਟਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਫਿਲਮ ਵਿੱਚ ਖੂਬ ਮਸਤੀ, ਧਮਾਲ ਤੇ ਹਾਸੇ ਦੇ ਨਾਲ-ਨਾਲ ਖੂਬ ਕਨਫਿਊਜ਼ਨ ਵੀ ਹੈ, ਜੋ ਕਿ ਕਾਫੀ ਰੋਮਾਂਚਕ ਨਜ਼ਰ ਆ ਰਹੀ ਹੈ। ਬਾਕੀ ਇਸ ਫਿਲਮ ਵਿੱਚ ਸੋਨਮ ਬਾਜਵਾ ਤੇ ਗਿੱਪੀ ਗਰੇਵਾਲ ਦੀ ਜੋੜੀ ਨੂੰ ਖੂਬ ਸਲਾਹਿਆ ਜਾ ਰਿਹਾ ਹੈ ਅਤੇ ਨਿਰੇਸ਼ ਕਥੂਰੀਆ ਦੇ ਢਿੱਡੀ ਪੀੜਾ ਪਾਉਣ ਵਾਲੇ ਡਾਇਲਾਗਸ ਨਾਲ ਇਸ ਫਿਲਮ ਦਾ ਟਰੇਲਰ ਪੂਰਾ ਭਰਪੂਰ ਹੈ । ਇਸ ਟਰੇਲਰ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਇਸ ਨੂੰ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੇ ਲੌਂਚ ਕੀਤਾ।

ਜਿਕਰਯੋਗ ਹੈ ਕਿ ‘ਕੈਰੀ ਆਨ ਜੱਟਾ 3’ ‘ਕੈਰੀ ਆਨ ਜੱਟਾ’ ਤੇ ‘ਕੈਰੀ ਆਨ ਜੱਟਾ 2’ ਦਾ ਅਗਲਾ ਭਾਗ ਹੈ।ਸਟਾਰਕਾਸਟ ਦੀ ਗੱਲ ਕੀਤੀ ਜਾਏ ਤਾਂ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਤੋਂ ਇਲਾਵਾ ਇਸ ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ , ਨਰੇਸ਼ ਕਥੂਰੀਆ , ਸ਼ਿੰਦਾ ਗਰੇਵਾਲ , ਬੀ ਐਨ ਸ਼ਰਮਾ ਅਤੇ ਪਾਕਿਸਤਾਨੀ ਅਦਾਕਾਰ ਨਾਸਿਰ ਚਿਨਯੋਤੀ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ।

‘ਕੈਰੀ ਆਨ ਜੱਟਾ 3’ ਫਿਲਮ ਦੇ ਕਰੈਡਿਟ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ ਅਤੇ ਹੰਬਲ ਮੋਸ਼ਨ ਪਿਕਚਰਜ਼ ਵੱਲੋਂ ਨਿਰਮਿਤ ਹੈ। ਇਹ ਫਿਲਮ ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਇਹ ਫਿਲਮ ਵੱਖੋ ਵੱਖ ਭਾਰਤੀ ਭਾਸ਼ਾਵਾਂ ‘ਚ ਡੱਬ ਹੋਵੇਗੀ ਅਤੇ ਗਿੱਪੀ ਗਰੇਵਾਲ ਅਤੇ ਰਵਨੀਰ ਕੌਰ ਗਰੇਵਾਲ ਵਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ।

ਵਰਕਫਰੰਟ ਦੀ ਗੱਲ ਕਰਿਏ ਤਾਂ ਗਿੱਪੀ ਗਰੇਵਾਲ ਬਹੁਤ ਜਲਦ ਦਰਸ਼ਕਾਂ ਲਈ ਕਈ ਸੁਪਰਹਿੱਟ ਫਿਲਮਾਂ ਲੈਕੇ ਪੇਸ਼ ਹੋਣਗੇ। ਜਿਸ ਵਿੱਚ ਕੈਰੀ ਆਨ ਜੱਟਾ 3, ਜੱਟ ਨੂੰ ਚੁੜੇਲ ਟੱਕਰੀ, ਵਾਰਨਿੰਗ 2, ਮੰਜੇ ਬਿਸਤਰੇ 3 ਅਤੇ ਸ਼ੇਰਾਂ ਦੀ ਕੌਮ ਪੰਜਾਬੀ ਸ਼ਾਮਲ ਹਨ। ਇੱਕ ਤੋਂ ਬਾਅਦ ਇੱਕ ਕਲਾਕਾਰ ਕਈ ਹਿੱਟ ਫਿਲਮਾਂ ਨਾਲ ਧਮਾਕਾ ਕਰਦੇ ਹੋਏ ਦਿਖਾਈ ਦੇਣਗੇ। ‘ਕੈਰੀ ਆਨ ਜੱਟਾ 3, 29 ਜੂਨ 2023 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।

LEAVE A REPLY

Please enter your comment!
Please enter your name here