ਗੀਤ “ਕਿਹੜੇ ਪਿੰਡ ਤੋਂ” ਸੀਜ਼ਨ ਦਾ ਭੰਗੜਾ ਗੀਤ ਜਾਪਦਾ ਹੈ ਅਤੇ ਇਸ ਗੀਤ ਵਿੱਚ ਰਣਜੀਤ ਬਾਵਾ ਦੀ ਜੋਸ਼ੀਲੀ ਅਵਾਜ਼ ਵਿੱਚ ਮਾਹਿਰਾ ਸ਼ਰਮਾ ਨੂੰ ਪੇਸ਼ ਕੀਤਾ ਗਿਆ ਹੈ। ਉੱਚੀ ਅਤੇ ਜੋਸ਼ੀਲੀ ਆਵਾਜ਼ ਲਈ ਜਾਣੇ ਜਾਂਦੇ, ਰਣਜੀਤ ਬਾਵਾ ਨੇ ਡਾਂਸ ਫਲੋਰ ਨੂੰ ਜਿਵੇਂ ਅੱਗ ਹੀ ਲਗਾ ਦਿੱਤੀ, ਇਹ ਗੀਤ ਜੱਗੀ ਜਾਗੋਵਾਲ ਦੁਆਰਾ ਲਿਖਿਆ ਗਿਆ, ਅਤੇ ਸੰਗੀਤ ਦੇਸੀ ਕਰੂ ਦੁਆਰਾ ਦਿੱਤਾ ਗਿਆ ਹੈ। ਦਰਸ਼ਕ ਰਣਜੀਤ ਬਾਵਾ, ਜੱਗੀ ਜਾਗੋਵਾਲ ਅਤੇ ਦੇਸੀ ਕਰੂ ਦੀ ਤਿਕੜੀ ਦੀ, ਇੰਨਾ ਵਧੀਆ ਗੀਤ ਲਿਆਉਣ ਲਈ ਸ਼ਲਾਘਾ ਕਰ ਰਹੇ ਹਨ। ਟਰੂਮੇਕਰਸ ਨੇ ਅਸਲ ਵਿੱਚ ਗੀਤ ਨੂੰ ਆਪਣੇ ਵੀਡੀਓ ਸੰਕਲਪ ਦੁਆਰਾ ਜੀਵੰਤ ਬਣਾ ਦਿੱਤਾ ਹੈ।
ਫਿਲਮ “ਲੈਂਬਰਗਿੰਨੀ” ਦਾ ਟ੍ਰੇਲਰ 13 ਮਈ 2023 ਨੂੰ ਰਿਲੀਜ਼ ਹੋਇਆ ਸੀ ਅਤੇ ਯੂਟਿਊਬ ‘ਤੇ 7 ਦਿਨਾਂ ਵਿੱਚ 40 ਲੱਖ ਵਿਊਜ਼ ਨੂੰ ਪਾਰ ਕਰ ਗਿਆ ਸੀ। ਦਰਸ਼ਕਾਂ ਨੇ ਫਿਲਮ ਦੇ ਵਿਲੱਖਣ ਸੰਕਲਪ ਦੀ ਕਾਫੀ ਤਾਰੀਫ ਕੀਤੀ ਹੈ, ਅਤੇ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਗਿਆ ਹੈ। ਲੈਂਬਰ ਅਤੇ ਗਿੰਨੀ ਦੀ ਇਸ ਅਨੋਖੀ ਕਹਾਣੀ ਨੂੰ ਦੇਖਣ ਲਈ ਹੁਣ ਸਾਰੇ ਫਿਲਮ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।
ਐੱਸ.ਐੱਸ.ਡੀ ਪ੍ਰੋਡਕਸ਼ਨਸ, ਹੈਂਗਬੌਇਸ ਸਟੂਡੀਓਜ਼ ਅਤੇ 91 ਫਿਲਮ ਸਟੂਡੀਓਜ਼ ਮਿਲ ਕੇ ਫਿਲਮ “ਲੈਂਬਰਗਿੰਨੀ” ਲੈ ਕੇ ਆ ਰਹੇ ਹਨ ਜਿਸ ਵਿੱਚ ਰਣਜੀਤ ਬਾਵਾ ਅਤੇ ਮਾਹਿਰਾ ਸ਼ਰਮਾ ਮੁੱਖ ਭੂਮਿਕਾ ਵਿੱਚ ਹਨ। ਜੱਸ ਧਾਮੀ, ਸ਼ਬੀਲ ਸ਼ਮਸ਼ੇਰ ਸਿੰਘ, ਸੁਖਮਨਪ੍ਰੀਤ ਸਿੰਘ, ਨਵੀਨ ਚੰਦਰ ਅਤੇ ਨੰਦਿਤਾ ਰਾਓ ਕਰਨਾਡ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਫਿਲਮ ਕੈਮ ਅਤੇ ਪਰਮ (ਹੈਸ਼ਟੈਗ ਸਟੂਡੀਓਜ਼ ਯੂਕੇ) ਦੁਆਰਾ ਸਹਿ-ਨਿਰਮਾਣ ਕੀਤੀ ਗਈ ਹੈ। ਕਾਰਜਕਾਰੀ ਨਿਰਮਾਤਾ ਪੰਕਜ ਜੋਸ਼ੀ ਹਨ। ਫਿਲਮ ਨੂੰ ਈਸ਼ਾਨ ਚੋਪੜਾ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ, ਡਾਇਲਾਗ ਉਪਿੰਦਰ ਵੜੈਚ ਨੇ ਲਿਖੇ ਹਨ। ਫਿਲਮ ਵ੍ਹਾਈਟ ਹਿੱਲ ਸਟੂਡੀਓਜ਼ ਦੁਆਰਾ 2 ਜੂਨ 2023 ਨੂੰ ਵਿਸ਼ਵਵਿਆਪੀ ਰਿਲੀਜ਼ ਹੋਵੇਗੀ।