‘ਕੈਰੀ ਆਨ ਜੱਟਾ 3’ ਫਿਲਮ ਦੇ ਗੀਤ ‘ਜੱਟੀ’ਵਿੱਚ ਗਿਪੀ ਗਰੇਵਾਲ ਅਤੇ ਐਮੀ ਵਿਰਕ ਇਕੱਠੇ ਧਮਾਲਾਂ ਪਾਉਂਦੇ ਆਉਣਗੇ ਨਜ਼ਰ ।

0
139

ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ਆਪਣੇ ਟੀਜ਼ਰ ਤੇ ਗੀਤਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਥੇ ਲੋਕਾਂ ਵਲੋਂ ‘ਕੈਰੀ ਆਨ ਜੱਟਾ 3’ਦੇ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਥੇ ਹੀ ਇਸ ਫ਼ਿਲਮ ਦੇ ਰਿਲੀਜ਼ ਹੋਏ ਹੁਣ ਤਕ ਟਾਈਟਲ ਟਰੈਕ ਤੇ ‘ਫਰਿਸ਼ਤੇ’ਗੀਤ ਨੂੰ ਵੀ ਲੋਕ ਖ਼ੂਬ ਪਸੰਦ ਕਰ ਰਹੇ ਹਨ। ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾਉਂਦਿਆਂ ਹੁਣ ਫ਼ਿਲਮ ਦਾ ਤੀਜਾ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਫ਼ਿਲਮ ਦੇ ਤੀਜੇ ਗੀਤ ਦਾ ਨਾਂ ‘ਜੱਟੀ’ਹੈ, ਅਤੇ ਦਸ ਦਈਏ ‘ਕੈਰੀ ਆਨ ਜੱਟਾ 3’ ਦਾ ਗੀਤ ‘ਜੱਟੀ’ ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ ‘ਚ ਹੈ। ਕਿਉਂਕਿ ਇਸ ਗੀਤ ‘ਚ ਤੁਹਾਨੂੰ ਗਿਪੀ ਗਰੇਵਾਲ ਅਤੇ ਸੋਨਮ ਬਾਜਵਾ ਹੀ ਨਹੀਂ ਬਲਕਿ ਓਹਨਾ ਦੇ ਨਾਲ ਐਮੀ ਵਿਰਕ ਵੀ ਨਜ਼ਰ ਆਉਣਗੇ ਅਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇਹ ਦੋਨੋ ਵੱਡੇ ਕਲਾਕਾਰ ਇਸ ਫਿਲਮ ਦੇ ਗੀਤ ਵਿੱਚ ਇਕੱਠੇ ਧਮਾਲਾਂ ਪਾਉਂਦੇ ਨਜ਼ਰ ਆਉਣਗੇ। ਜੀ ਹਾਂ, ਇਸ ਗੀਤ ਨੂੰ ਗਿੱਪੀ ਗਰੇਵਾਲ ਤੇ ਐਮੀ ਵਿਰਕ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ। ਇਸ ਤੋਂ ਪਹਿਲਾ ਐਮੀ ਵਿਰਕ ਨੇ ਆਪਣੇ ਇਸ ਗੀਤ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ । ਐਮੀ ਵਿਰਕ ਦੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਉਹ ਜਲਦ ਹੀ ਆਪਣੇ ਚਹੇਤੇ ਸਟਾਰ ਨੂੰ ‘ਕੈਰੀ ਆਨ ਜੱਟਾ 3’ ‘ਚ ਦੇਖਣ ਵਾਲੇ ਹਨ

ਇਸ ਗੀਤ ਦੇ ਬੋਲ, ਕੰਪੋਜ਼ੀਸ਼ਨ ਤੇ ਸੰਗੀਤ ਜਾਨੀ ਵਲੋਂ ਤਿਆਰ ਕੀਤਾ ਗਿਆ ਹੈ, ਜੋ ਕੱਲ ਯਾਨੀ 18 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਤੇ ਇਸ ਗੀਤ ਨੂੰ ‘ਹੰਬਲ ਮੋਸ਼ਨ ਪਿਕਚਰਜ਼’ ਵਲੋਂ ਪੇਸ਼ ਕੀਤਾ ਗਿਆ ਹੈ । ਜਿਕਰਯੋਗ ਹੈ ਕਿ ‘ਕੈਰੀ ਆਨ ਜੱਟਾ 3’ ‘ਕੈਰੀ ਆਨ ਜੱਟਾ’ ਤੇ ‘ਕੈਰੀ ਆਨ ਜੱਟਾ 2’ ਦਾ ਅਗਲਾ ਭਾਗ ਹੈ ਅਤੇ ‘ਕੈਰੀ ਆਨ ਜੱਟਾ 3’ ਸਾਲ 2023 ‘ਚ ਰਿਲੀਜ਼ ਹੋਣ ਵਾਲੀਆਂ ਸਭ ਤੋਂ ਵੱਡੀ ਪੰਜਾਬੀ ਫਿਲਮਾਂ ‘ਚੋਂ ਇੱਕ ਹੈ। ਇਸ ਫਿਲਮ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਵਿੱਚ ਗਿੱਪੀ ਗਰੇਵਾਲ ਆਪਣੇ ਬੇਟੇ ਸ਼ਿੰਦਾ ਨਾਲ ਕੰਮ ਕਰਦੇ ਹੋਏ ਦਿਖਾਈ ਦੇਣਗੇ। ਸੋਨਮ ਬਾਜਵਾ ਤੋਂ ਇਲਾਵਾ ਇਸ ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ , ਨਰੇਸ਼ ਕਥੂਰੀਆ , ਬੀ ਐਨ ਸ਼ਰਮਾ ਅਤੇ ਪਾਕਿਸਤਾਨੀ ਅਦਾਕਾਰ ਨਾਸਿਰ ਚਿਨਯੋਤੀ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ।

‘ਕੈਰੀ ਆਨ ਜੱਟਾ 3’ ਫਿਲਮ ਦੇ ਕਰੈਡਿਟ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ ਅਤੇ ਹੰਬਲ ਮੋਸ਼ਨ ਪਿਕਚਰਜ਼ ਵੱਲੋਂ ਨਿਰਮਿਤ ਹੈ। ਇਹ ਫਿਲਮ ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਇਹ ਫਿਲਮ ਵੱਖੋ ਵੱਖ ਭਾਰਤੀ ਭਾਸ਼ਾਵਾਂ ‘ਚ ਡੱਬ ਹੋਵੇਗੀ ਅਤੇ ਗਿੱਪੀ ਗਰੇਵਾਲ ਅਤੇ ਰਵਨੀਰ ਕੌਰ ਗਰੇਵਾਲ ਵਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ । ਫਿਲਮ ਦੀ ਪੂਰੀ ਸ਼ੂਟਿੰਗ ਗ੍ਰੇਟ ਯਾਰਮਾਊਥ, ਨੌਰਫੋਕ, ਯੂਕੇ ਵਿੱਚ ਹੋਈ। ‘ਕੈਰੀ ਆਨ ਜੱਟਾ 3, 29 ਜੂਨ 2023 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਹੁਣ ਇਸ ਫਿਲਮ ਦਾ ਤੀਜਾ ਭਾਗ ਕਿਵੇਂ ਦਰਸ਼ਕਾਂ ਨੂੰ ਆਪਣਾ ਮੁਰੀਦ ਬਣਾਉਦਾ ਹੈ ਇਹ ਦੇਖਣਾ ਬੇਹੱਦ ਮਜ਼ੇਦਾਰ ਸਾਬਿਤ ਹੋਵੇਗਾ।

LEAVE A REPLY

Please enter your comment!
Please enter your name here