ਆਉਣ ਵਾਲੇ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੇ ਵਿਚਕਾਰ, ਯੂਡਲੀ ਫਿਲਮਜ਼ ਦੀ ਆਉਣ ਵਾਲੀ ਪੰਜਾਬੀ ਰੋਮ-ਕਾਮ ਫਿਲਮ ਓਏ ਮੱਖਣਾ ਦੀ ਟੀਮ ਨੇ ਅੱਜ ਫਿਲਮ ਦੇ ਪਹਿਲੇ ਗੀਤ ‘ਚੜ੍ਹ ਗਈ ਚੜ੍ਹ ਗਈ’ ਦਾ ਪੋਸਟਰ ਰਿਲੀਜ਼ ਕੀਤਾ ਹੈ। ਇਹ ਪਾਵਰ-ਪੈਕਡ ਟਰੈਕ 12 ਅਕਤੂਬਰ ਨੂੰ ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਣ ਜਾ ਰਿਹਾ ਹੈ ਜੋ ਦੇਸ਼ ਭਰ ਚ ਹਿਟ ਸਾਬਿਤ ਹੋਏਗਾ ਤੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰੇਗਾ।
ਗਾਣੇ ਵਿੱਚ ਡਾਂਸਿੰਗ ਕੁਈਨ ਸਪਨਾ ਚੌਧਰੀ ਨੂੰ ਦਿਖਾਇਆ ਗਿਆ ਹੈ ਜਿਸਦੇ ਦੁਨੀਆ ਭਰ ਵਿੱਚ ਵੱਡੀ ਗਿਣਤੀ ਪ੍ਰਸ਼ੰਸਕ ਹਨ। ਉਸ ਦੇ ਨਾਲ ਗੁੱਗੂ ਗਿੱਲ ਅਤੇ ਐਮੀ ਵਿਰਕ ਜ਼ੋਰਦਾਰ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ। ਸਪਨਾ ਚੌਧਰੀ, ਗੁੱਗੂ ਗਿੱਲ ਅਤੇ ਐਮੀ ਵਿਰਕ ਦੀ ਤਿਕੜੀ ਇਸ ਧਮਾਕੇਦਾਰ ਗੀਤ ‘ਚੜ੍ਹ ਗਈ ਚੜ੍ਹ ਗਈ’ ਨਾਲ ਦਰਸ਼ਕਾਂ ਦਾ ਦਿਲ ਜ਼ਰੂਰ ਜਿੱਤ ਲਵੇਗੀ।
4 ਨਵੰਬਰ 2022 ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ “ਓਏ ਮੱਖਣਾ” ਐਮੀ ਵਿਰਕ ਅਤੇ ਤਾਨਿਆ ਦੀ ਜੋੜੀ ਨੂੰ ਪ੍ਰਦਰਸ਼ਿਤ ਕਰਨ ਲਈ ਤਿਆਰ ਹੈ, ਜੋ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਉੱਤਮ ਅਤੇ ਪ੍ਰਮੁੱਖ ਕਲਾਕਾਰਾਂ ਵਿੱਚ ਗਿਣੇ ਜਾਂਦੇ ਹਨ। ਦਰਸ਼ਕਾਂ ਨੂੰ “ਸੁਫ਼ਨਾ” ਦੀ ਜੋੜੀ ਤੋਂ ਬਹੁਤ ਉਮੀਦਾਂ ਹਨ ਕਿਉਂਕਿ ਤਾਨਿਆ ਦੀ ਗੁਰਨਾਮ ਭੁੱਲਰ ਨਾਲ ਉਸਦੀ ਪਿਛਲੀ ਫਿਲਮ “ਬਾਜਰੇ ਦਾ ਸਿੱਟਾ” ਵਿੱਚ ਸ਼ਾਨਦਾਰ ਪ੍ਰਦਰਸ਼ਨ ਸੀ। ਫਿਲਮ ਵਿੱਚ ਪ੍ਰਸਿੱਧ ਪੰਜਾਬੀ ਅਦਾਕਾਰਾਂ, ਗੁੱਗੂ ਗਿੱਲ ਅਤੇ ਸਿਧੀਕਾ ਸ਼ਰਮਾ ਵਰਗੀਆਂ ਮੁੱਖ ਹਸਤੀਆਂ ਨੇ ਕਹਾਣੀ ਨੂੰ ਹੋਰ ਵੀ ਮਜ਼ੇਦਾਰ ਬਣਾਉਣ ਲਈ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ।
ਫਿਲਮ ਰਾਕੇਸ਼ ਧਵਨ ਦੁਆਰਾ ਲਿਖੀ ਗਈ ਹੈ, ਜਿਨ੍ਹਾਂ ਨੇ “ਹੌਂਸਲਾ ਰੱਖ” ਵਰਗੀਆਂ ਫਿਲਮਾਂ ਲਿਖੀਆਂ ਹਨ। ਇਸ ਪ੍ਰੋਜੈਕਟ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ, ਜਿਨ੍ਹਾਂ ਨੇ ‘ਅੰਗਰੇਜ਼’ ਅਤੇ ‘ਮੁਕਲਾਵਾ’ ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। 12 ਅਕਤੂਬਰ ਨੂੰ ਰਿਲੀਜ਼ ਹੋਣ ਵਾਲੇ ਗੀਤ ਨੂੰ ਦੇਖਣ ਲਈ ਦਰਸ਼ਕਾਂ ਨੇ ਹੁਣ ਆਪਣੀਆਂ ਨਜ਼ਰਾਂ ਸਕ੍ਰੀਨ ‘ਤੇ ਟਿਕਾਈਆਂ ਹੋਈਆਂ ਹਨ।
4 ਨਵੰਬਰ ਨੂੰ ਆਪਣੀਆਂ ਟਿਕਟਾਂ ਬੁੱਕ ਕਰਨ ਅਤੇ ਫਿਲਮ ਦੇਖਣ ਲਈ ਤਿਆਰ ਹੋ ਜਾਓ।