ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਸੋਨਮ ਬਾਜਵਾ ਨੇ ਆਪਣੀ ਫ਼ਿਲਮਾਂ ਰਾਹੀਂ ਇੱਕ ਵੱਖਰੀ ਪਹਿਚਾਣ ਬਣਾਈ ਹੈ | ਸੋਨਮ ਬਾਜਵਾ ਨੇ ਆਪਣੇ ਵੱਖ ਵੱਖ ਕਿਰਦਾਰ ਪੇਸ਼ ਕਰਕੇ ਇਹ ਸਾਬਿਤ ਕੀਤਾ ਹੈ ਕਿ ਉਹ ਇਕੱਲੀ ਹੀ ਸਕ੍ਰੀਨ ਤੇ ਆਪਣੀ ਅਦਾਕਾਰੀ ਦਾ ਜਾਦੂ ਚਲਾ ਸਕਦੀ ਹੈ | ਉਹ ਹਮੇਸ਼ਾਂ ਇਸ ਗੱਲ ਦਾ ਧਿਆਨ ਰੱਖਦੀ ਹੈ ਕਿ ਆਪਣੇ ਹਰ ਕਿਰਦਾਰ ਨੂੰ ਵੱਖਰੇ ਤਰੀਕ਼ੇ ਨਾਲ ਨਿਭਾਵੇ ਤੇ ਦਰਸ਼ਕ ਵੀ ਸੋਨਮ ਦੇ ਕੰਮ ਨੂੰ ਬਹੁਤ ਪਿਆਰ ਦਿੰਦੇ ਨੇ..
ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫ਼ਿਲਮ ਜਿੰਦ ਮਾਹੀ ਨੂੰ ਵੇਖ ਕੇ ਤੁਸੀਂ ਕਹਿ ਸਕਦੇ ਹੋ ਕਿ ਸੋਨਮ ਇੱਕ ਬੇਹਤਰੀਨ ਕਲਾਕਾਰ ਹੈ , ਜਦੋਂ ਵੀ ਸਕ੍ਰੀਨ ਤੇ ਸੋਨਮ ਆਉਂਦੀ ਹੈ ਤਾਂ ਦਰਸਕਾਂ ਦੇ ਚੇਹਰੇ ਤੇ ਮਲੋ ਮਲੀ ਮੁਸਕਾਨ ਆ ਜਾਂਦੀ ਹੈ ਆਮ ਤੌਰ ਤੇ ਪੰਜਾਬੀ ਫਿਲਮਾਂ ਵਿੱਚ ਵੱਖ ਵੱਖ ਕਿਰਦਾਰ ਇਕੱਠੇ ਹੋ ਕੇ ਲੋਕਾਂ ਨੂੰ entertain ਕਰਦੇ ਨੇ, ਪਰ Diljit Dosanjh ਤੋਂ ਬਾਅਦ ਸੋਨਮ ਬਾਜਵਾ ਇੱਕ ਇਸ ਤਰ੍ਹਾਂ ਦਾ ਨਾਮ ਹੈ , ਜੋਂ ਇਕੱਲੀ ਹੀ ਸਕ੍ਰੀਨ ਤੋਂ ਤੁਹਾਡਾ ਧਿਆਨ ਭਟਕਣ ਨਹੀਂ ਦਿੰਦੀ, ਸੋਨਮ ਨੇ ਲੋਕਾਂ ਦੀ ਇਸ ਸੋਚ ਨੂੰ ਵੀ ਬਦਲਿਆ ਹੈ ਕਿ ਫ਼ਿਲਮਾਂ ਚਲਾਉਣ ਲਈ ਕਿਸੇ ਵੱਡੇ Male Actor ਨਾਲ ਹੀ ਫ਼ਿਲਮਾਂ Hit ਹੁੰਦੀਆ ਨੇ,
ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਜਿੰਦ ਮਾਹੀ ਵਰਗੀ ਫ਼ਿਲਮ ਬਣਨਾ ਇੱਕ ਵੱਡੀ ਪ੍ਰਾਪਤੀ ਹੈ , ਜਿੰਦ ਮਾਹੀ ਫ਼ਿਲਮ ਵਿੱਚ ਜੋਂ ਰੋਮਾਂਟਿਕ ਫ਼ੀਲ ਵਿਖਾਇਆ ਗਿਆ ਹੈ , ਇਸ ਫ਼ੀਲ ਦੀ ਪੰਜਾਬੀ ਫ਼ਿਲਮਾਂ ਵਿੱਚ ਘਾਟ ਰਹੀ ਹੈ , Ajay Sarkaria ਨੇ ਆਪਣੇ ਕਿਰਦਾਰ ਨਾਲ ਜੌ ਇਨਸਾਫ਼ ਕੀਤਾ ਹੈ ਅਸੀਂ ਵੇਖ ਕੇ ਕਹਿ ਸਕਦੇ ਹਾਂ ਕਿ ਇਹ ਕਿਰਦਾਰ ਸਿਰਫ਼ Ajay Sarkaria ਲਈ ਹੀ ਬਣਿਆ ਸੀ , ਫ਼ਿਲਮ ਦਾ ਮਿਊਜ਼ਿਕ ਅਤੇ ਫ਼ਿਲਮ ਦੇ Dialogue ਵੀ ਬਾਕਮਾਲ ਨੇ , ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇਸ ਉਪਰਾਲੇ ਲਈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ,