ਫਿਲਮ ‘ਸ਼ੱਕਰ ਪਾਰੇ’ ਦੇ ਨਵੇਂ ਗੀਤ ‘ਡੀਜੇ ਵਾਲੇ’ ਨੇ ਰਿਲੀਜ਼ ਹੁੰਦੇ ਹੀ ਮਚਾਇਆ ਧਮਾਲ।

0
172

‘ਸਬਰ ਦਾ ਫਲ ਮਿੱਠਾ ਹੁੰਦਾ ਹੈ’ ਇਹ ਤਾਂ ਤੁਸੀਂ ਸੁਣਿਆ ਹੋਵੇਗਾ ਪਰ ਇਹ ਸਾਬਿਤ ਵੀ ਹੋ ਰਿਹਾ ਹੈ। ਫਿਲਮ ‘ਸ਼ੱਕਰ ਪਾਰੇ’ ਦਾ ਦਰਸ਼ਕਾਂ ਨੇ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਪਰ ਹੁਣ ਲਗਾਤਾਰ ਫਿਲਮ ਦੇ ਨਿਰਮਾਤਾ ਦਰਸ਼ਕਾਂ ਦੀ ਉਤਸੁਕਤਾ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਫਿਲਮ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਕਰਨ ਤੋਂ ਬਾਅਦ ਅੱਜ ਫਿਲਮ ਦਾ ਗੀਤ ‘ਡੀ.ਜੇ ਵਾਲੇ’ ਰਿਲੀਜ਼ ਕੀਤਾ ਗਿਆ ਹੈ। ਗੀਤ ਫਿਲਮ ਦੇ ਮੁੱਖ ਕਲਾਕਾਰਾਂ ‘ਤੇ ਫ਼ਿਲਮਾਇਆ ਗਿਆ ਹੈ ਤੇ ਦਰਸ਼ਕ ਇਸ ਗੀਤ ਨੂੰ ਬੇਹੱਦ ਪਸੰਦ ਕਰ ਰਹੇ ਹਨ। ਫਿਲਮ ‘ਚ ਇਕਲਵਿਆ ਤੇ ਲਵ ਦੀ ਜੋੜੀ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ ਤੇ ਇਹ ਗੀਤ ਡੀ.ਜੇ ‘ਤੇ ਰਪੀਟ ਮੋਡ ‘ਤੇ ਜ਼ਰੂਰ ਵੱਜਣ ਵਾਲਾ ਹੈ। ਦੱਸ ਦਈਏ ਗੀਤ ਨੂੰ ਆਪਣੀ ਬੇਹਤਰੀਨ ਆਵਾਜ਼ ਦਿੱਤੀ ਹੈ ਕੁਲਵਿੰਦਰ ਬਿੱਲਾ ਨੇ, ਲਿਖਿਆ ਹੈ ਪੰਮਾ ਹਰੀਕੇ ਨੇ ਤੇ ਸੰਗੀਤ, ਮਿਊਜ਼ਿਕ ਰੋਮੀਓ ਮਿਕ੍ਸ ਮਾਸਟਰ ਤੇ ਸਮੀਰ ਵੱਲੋਂ ਦਿੱਤਾ ਗਿਆ ਹੈ।

ਤੁਸੀਂ ਰੋਮਾਂਟਿਕ ਕਾਮੇਡੀ ਫਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਇਹ ਕਹਾਣੀ ਕੁਝ ਵੱਖਰੀ ਹੈ। 2 ਪ੍ਰੇਮੀਆਂ ਦੀ ਇੱਕ ਵੱਖਰੀ ਪ੍ਰੇਮ ਕਹਾਣੀ ‘ਸ਼ੱਕਰ ਪਾਰੇ’। ਫਿਲਮ ਦੀ ਕਹਾਣੀ ਅਦਾਕਾਰਾ ਅਤੇ ਮਾਡਲ ਲਵ ਗਿੱਲ ਅਤੇ ਇਸ ਫਿਲਮ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਐਕਟਰ ਇਕਲਵਿਆ ਪਦਮ ਦੇ ਆਲੇ-ਦੁਆਲੇ ਘੁੰਮੇਗੀ। ਇਕਲਵਿਆ ਪਦਮ ਇਸ ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਡੈਬਿਊ ਕਰ ਰਹੇ ਹਨ। ਭਾਵੇਂ ਉਹ ਡੈਬਿਊ ਕਰ ਰਹੇ ਹਨ ਪਰ ਇਕਲਵਿਆ ਐਕਟਿੰਗ ਵਿੱਚ ਨਵਾਂ ਨਹੀਂ ਹੈ, ਉਹ ਇੱਕ ਬਾਕਮਾਲ ਕਲਾਕਾਰ ਹੈ।

‘ਸ਼ਕਰ ਪਾਰੇ’ ਦੀ ਮਸ਼ਹੂਰ ਕਾਸਟ ਦੇ ਹੋਰ ਨਾਵਾਂ ਵਿੱਚ ਅਰਸ਼ ਹੁੰਦਲ, ਹਨੀ ਮੱਟੂ, ਸਰਦਾਰ ਸੋਹੀ, ਸੀਮਾ ਕੌਸ਼ਲ, ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ, ਰਮਨਦੀਪ ਜੱਗਾ, ਦਿਲਾਵਰ ਸਿੱਧੂ, ਗੋਨੀ ਸੱਗੂ ਅਤੇ ਹੋਰ ਸ਼ਾਮਲ ਹਨ। ਫਿਲਮ ਦੀ ਸ਼ੂਟਿੰਗ ਚੰਡੀਗੜ੍ਹ, ਮੋਹਾਲੀ ਅਤੇ ਮਨਾਲੀ ਦੀਆਂ ਕੁਝ ਸ਼ਾਨਦਾਰ ਲੋਕੇਸ਼ਨਾਂ ‘ਤੇ ਕੀਤੀ ਗਈ ਹੈ।

ਫਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਦੁਆਰਾ ਲਿਖੀ ਗਈ ਹੈ, ਵਰੁਣ ਐਸ ਖੰਨਾ ਦੁਆਰਾ ਨਿਰਦੇਸ਼ਤ ਹੈ ਅਤੇ ਵਿਸ਼ਨੂੰ ਕੇ ਪੋਦਾਰ ਅਤੇ ਪੁਨੀਤ ਚਾਵਲਾ ਦੁਆਰਾ ਨਿਰਮਿਤ ਹੈ। ਗੋਲਡਨ ਕੀ ਐਂਟਰਟੇਨਮੈਂਟ ਦੁਆਰਾ ਫਿਲਮ ਸ਼ਕਰ ਪਾਰੇ ਪੇਸ਼ ਕੀਤੀ ਜਾਵੇਗੀ। ਫਿਲਮ 5 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ।

LEAVE A REPLY

Please enter your comment!
Please enter your name here