ਗਲੀ ਲਾਹੌਰ ਦੀ: ਫਿਲਮ ‘ਬਾਜਰੇ ਦਾ ਸਿੱਟਾ’ ਦਾ ਇੱਕ ਹੋਰ ਹਿੱਟ ਗੀਤ ਅੱਜ ਰਿਲੀਜ਼ ਹੋ ਗਿਆ ਹੈ।

0
159

ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਬਾਜਰੇ ਦਾ ਸਿੱਟਾ’ ਦਾ ਟ੍ਰੇਲਰ ਅਤੇ ਟਾਈਟਲ ਟਰੈਕ ਰਿਲੀਜ਼ ਕਰਨ ਤੋਂ ਬਾਅਦ, ਨਿਰਮਾਤਾਵਾਂ ਨੇ ਹੁਣ ਇੱਕ ਹੋਰ ਗੀਤ ‘ਗਲੀ ਲਾਹੌਰ ਦੀ’ ਰਿਲੀਜ਼ ਕਰ ਦਿੱਤਾ ਹੈ ਜੋ ਯਕੀਨਨ ਦਰਸ਼ਕਾਂ ਦੇ ਦਿਲਾਂ ‘ਤੇ ਛਾ ਜਾਵੇਗਾ। ਇਹ ਪੁਰਾਣੇ ਸਮੇਂ ਦਾ ਅਹਿਸਾਸ ਦਿਵਾਉਂਦਾ ਹੈ ਜੋ ਦਰਸ਼ਕਾਂ ਦੇ ਰੌਂਗਟੇ ਖੜ੍ਹੇ ਕਰ ਦੇਵੇਗਾ। ਗਲੀ ਲਾਹੌਰ ਦੀ ਗੀਤ ਨੂੰ ਨੂਰ ਚਾਹਲ ਅਤੇ ਸਰਗੀ ਮਾਨ ਨੇ ਆਪਣੀ ਬੇਹਤਰੀਨ ਆਵਾਜ਼ ਵਿੱਚ ਗਾਇਆ ਹੈ। ਇਸ ਨੂੰ ਹਰਮਨਜੀਤ ਵੱਲੋਂ ਲਿਖਿਆ ਗਿਆ ਹੈ ਅਤੇ ਸੰਗੀਤ ਅਵੀ ਸਰਾ ਨੇ ਦਿੱਤਾ ਹੈ।

ਅਸੀਂ ਸੁਪਰਹਿੱਟ ਫਿਲਮ ਸੁਫਨਾ ਦੀ ਜੋੜੀ ਨੂੰ ਇੱਕ ਵਾਰ ਫਿਰ ਇਸ ਫਿਲਮ ਵਿੱਚ ਮੁੱਖ ਲੀਡ ਵਜੋਂ ਦੇਖ ਸਕਦੇ ਹਾਂ ਜੋ ਕਿ ਐਮੀ ਵਿਰਕ ਅਤੇ ਤਾਨੀਆ ਹਨ ਬਾਜਰੇ ਦਾ ਸਿੱਟਾ ਵਿੱਚ ਇੱਕ ਵਾਰ ਫਿਰ ਦਰਸ਼ਕਾਂ ਦੇ ਦਿਲਾਂ ‘ਤੇ ਛਾਉਣ ਲਈ ਹਨ। ਐਮੀ ਵਿਰਕ ਅਤੇ ਤਾਨੀਆ ਤੋਂ ਇਲਾਵਾ ਨੂਰ ਕੌਰ ਚਾਹਲ, ਗੁੱਗੂ ਗਿੱਲ ਤੇ ਕਈ ਹੋਰ ਕਲਾਕਾਰ ਵੀ ਮੁੱਖ ਭੂਮਿਕਾ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆ ਸਕਦੇ ਹਨ।

ਕਹਾਣੀ ਬਾਰੇ ਗੱਲ ਕੀਤੀ ਜਾਵੇ ਤਾਂ, ਤਾਨੀਆ ਅਤੇ ਉਸਦੀ ਭੈਣ ਨੂਰ ਚਾਹਲ ਨੂੰ ਮਨਮੋਹਕ ਗਾਇਕੀ ਦੀ ਬਖਸ਼ਿਸ਼ ਹੁੰਦੀ ਹੈ, ਜੋ ਇੱਕ ਲੇਬਲ ਮਾਲਕ ਨੂੰ ਬੇਹੱਦ ਪਸੰਦ ਆ ਜਾਂਦੀ ਹੈ। ਉਹ ਕੁੜੀਆਂ ਦੇ ਪਰਿਵਾਰ ਨੂੰ ਬੇਨਤੀ ਕਰਦਾ ਹੈ ਕਿ ਉਹ ਉਸ ਨੂੰ ਨੌਜਵਾਨ ਆਵਾਜ਼ਾਂ ਰਿਕਾਰਡ ਕਰਨ ਦੀ ਇਜਾਜ਼ਤ ਦੇਣ। ਪਰਿਵਾਰ ਸਹਿਮਤ ਹੋ ਜਾਂਦਾ ਹੈ, ਪਰ ਕਿਉਂਕਿ ਫਿਲਮ 60 ਦੇ ਦਹਾਕੇ ਨੂੰ ਦਰਸਾਉਂਦੀ ਹੈ ਜਦੋਂ ਲੋਕਾਂ ਕੋਲ ਇੰਨੀ ਅਗਾਂਹਵਧੂ ਸੋਚ ਨਹੀਂ ਸੀ, ਸਮਾਜ ਵਿੱਚ ਕੁੜੀਆਂ ਦੀ ਗਾਇਕੀ ਚੰਗੀ ਨਹੀਂ ਮੰਨੀ ਜਾਂਦੀ ਸੀ ਤਾਂ ਲੋਕਾਂ ਨੇ ਕੁੜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਲੋਚਨਾ ਸ਼ੁਰੂ ਕਰ ਦਿੱਤੀ। ਇਸ ਸਭ ਦੇ ਵਿਚਕਾਰ, ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਤਾਨੀਆ ਨੂੰ ਐਮੀ ਵਿਰਕ ਦਾ ਰਿਸ਼ਤਾ ਆਉਂਦਾ ਹੈ ਅਤੇ ਉਸਦੇ ਗਾਇਕੀ ਕਰੀਅਰ ਦੀ ਕਿਸਮਤ ਉਸਦੇ ਪਤੀ ਦੇ ਹੱਥਾਂ ਵਿੱਚ ਆ ਜਾਂਦੀ ਹੈ।

ਐਮੀ ਨੇ ਫੈਸਲਾ ਕੀਤਾ ਕਿ ਉਹ ਨਹੀਂ ਚਾਹੁੰਦਾ ਕਿ ਉਸਦੀ ਪਤਨੀ ਗੀਤ ਗਾਵੇ। ਉਹ ਉਸਨੂੰ ਘਰ ਵਿੱਚ ਵੀ ਗਾਉਣ ਨਹੀਂ ਦਿੰਦਾ ਅਤੇ ਉਸਨੂੰ ਚੇਤਾਵਨੀ ਦਿੰਦਾ ਹੈ ਕਿ ਜੇਕਰ ਉਸਨੇ ਦੁਬਾਰਾ ਗਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਉਸਨੂੰ ਛੱਡ ਦੇਵੇਗਾ। ਇਸ ਦੇ ਅੱਗੇ ਕੀ ਹੁੰਦਾ ਹੈ, ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

ਫਿਲਮ ਦਾ ਨਿਰਮਾਣ ਸ਼੍ਰੀ ਨਰੋਤਮ ਜੀ ਸਟੂਡੀਓਜ਼, ਟਿਪਸ ਫਿਲਮਜ਼ ਲਿਮਿਟੇਡ ਅਤੇ ਐਮੀ ਵਿਰਕ ਪ੍ਰੋਡਕਸ਼ਨ ਦੁਆਰਾ ਕੀਤਾ ਗਿਆ ਹੈ। ਫਿਲਮ ਜੱਸ ਗਰੇਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਜੋ 15 ਜੁਲਾਈ 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

LEAVE A REPLY

Please enter your comment!
Please enter your name here