ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬੀ ਸਿਨਮਾ ਕਾਫ਼ੀ ਜ਼ਿਆਦਾ ਤਰੱਕੀ ਕਰ ਰਿਹਾ ਹੈ ਤੇ ਪੰਜਾਬੀ ਸਿਨਮਾ ਦੀਆਂ ਫ਼ਿਲਮਾਂ ਵੀ ਹੁਣ ਵੱਡੇ ਲੈਵਲ ਤੇ ਬਣਾਈਆਂ ਜਾਂਦੀਆਂ ਨੇ । ਕਮਾਲ ਦੀ ਗੱਲ ਇਹ ਹੈ ਕਿ ਸਾਡਾ ਪੰਜਾਬੀ ਸਿਨੇਮਾ ਸਟਰੋਂਗ ਹੋਣ ਦੇ ਨਾਲ ਨਾਲ ਡਿਜੀਟਲ ਪਲੈਟਫਾਰਮ ਦਾ ਪੰਜਾਬੀ ਕੰਟੈਂਟ ਵੀ ਕਾਫੀ ਸੋਹਣਾ ਹੋ ਰਿਹੈ ਤੇ ਕਾਫ਼ੀ ਵੱਡੇ ਲੈਵਲ ਤੇ ਉਸ ਨੂੰ ਬਣਾਇਆ ਜਾ ਰਿਹਾ ਹੈ । ਇਸ ਵਿਚ ਪਿਟਾਰਾ ਟੀਵੀ ਵੱਲੋਂ ਲਾਂਚ ਕੀਤੀ ਗਈ ਐਪ ਚੌਪਾਲ ਵੀ ਕਾਫੀ ਵੱਡਾ ਰੋਲ ਪਲੇਅ ਕਰ ਰਹੀ ਹੈ ਜਿਸ ਦੇ ਵਿਚ ਸਾਨੂੰ ਵੈੱਬ ਸੀਰੀਜ਼ ਅਤੇ ਫ਼ਿਲਮਾਂ ਵੇਖਣ ਨੂੰ ਮਿਲ ਰਹੀਆਂ ਨੇ ਜੋ ਦਰਸ਼ਕਾਂ ਨੂੰ ਖੂਬ ਐਂਟਰਟੇਨ ਕਰ ਰਹੀਆਂ ਨੇ ।
ਹਾਲ ਹੀ ਵਿਚ ਚੌਪਾਲ ਤੇ ਇਕ ਹੋਰ ਫਿਲਮ ਰਿਲੀਜ਼ ਹੋਈ ਹੈ ਜਿਸ ਦਾ ਨਾਂ ਹੈ ‘ਚਿਹਰੇ’ । ਫਿਲਮ ਦੇ ਕਰੈਡਿਟਸ ਦੀ ਗੱਲ ਕਰੀਏ ਤਾਂ ਇਸ ਫਿਲਮ ਵਿਚ ਸਾਨੂੰ ਮੇਨ ਲੀਡ ਤੇ Arundeep ਨਜ਼ਰ ਆ ਰਹੇ ਨੇ ਤੇ ਉਨ੍ਹਾਂ ਦਾ ਸਾਥ ਨਿਭਾ ਰਹੇ ਨੇ ਰਾਘਵ ਗੌਤਮ, ਰਿਤੂ ਠਾਕੁਰ, ਪਲਕ ਮਹਾਜਨ ਅਤੇ ਰੇਨੂੰ ਮਹਿਰਾ । ਦੱਸ ਦੇਈਏ ਕਿ ਇਸ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਹੈ ਆਕਾਸ਼ ਜੱਸਲ ਨੇ ਤੇ ਆਕਾਸ਼ ਜੱਸਲ ਨੇ ਹੀ ਇਸ ਫਿਲਮ ਦੀ ਡਾਇਰੈਕਸ਼ਨ ਵੀ ਕੀਤੀ ਹੈ । ਇਹ ਫ਼ਿਲਮ 10 ਜੂਨ ਤੋਂ ਚੌਪਾਲ ਤੇ ਰਿਲੀਜ਼ ਹੋ ਚੁੱਕੀ ਹੈ ਜਿਸ ਨੂੰ ਦਰਸ਼ਕਾਂ ਦੀ ਸਰਾਹਨਾ ਵੀ ਮਿਲ ਰਹੀ ਹੈ ।
ਗੱਲ ਕਰੀਏ ਸੰਦ ਲੀਡ ਐਕਟਰ Arundeep ਦੀ ਤੇ Arundeep ਨੂੰ ਹਾਲੇ ਕੁਝ ਹੀ ਸਮਾਂ ਹੋਇਆ ਐਕਟਿੰਗ ਵਿੱਚ ਪੈਰ ਰੱਖਿਆ ਲੇਕਿਨ ਇਹ ਆਪਣੀ ਐਕਟਿੰਗ ਨਾਲ ਕਾਫੀ ਚੰਗੀ ਛਾਪ ਛੱਡ ਰਹੇ ਨੇ । ਇਸ ਤੋਂ ਪਹਿਲਾਂ ਚੌਪਾਲ ਤੇ ਰਿਲੀਜ਼ ਹੋਈ ‘ਰੇਂਜ’ ਵੈੱਬ ਸੀਰੀਜ਼ ਦੇ ਵਿੱਚ ਅਰੁਣਦੀਪ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਜਿਨ੍ਹਾਂ ਨੇ ਗੋਲੀ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਤੇ ਹੁਣ ਇੱਕ ਵਾਰ ਫਿਰ ਤੋਂ ‘ਚਿਹਰਾ’ ਫਿਲਮ ਦੇ ਵਿਚ ਉਹ ਦਰਸ਼ਕਾਂ ਨੂੰ ਇੰਪਰੈਸ ਕਰਨ ਲਈ ਬਿਲਕੁਲ ਤਿਆਰ ਹਨ ਤੇ ਉਹ ਆਪਣਾ ਕੰਮ ਬਖੂਬੀ ਕਰ ਵੀ ਰਹੇ ਨੇ ।
Arundeep ਜਿਸਦਾ ਥੀਏਟਰ ਪਿਛੋਕੜ ਹੈ ਅਤੇ ਜਿਸ ਨੇ ਥੀਏਟਰ ਵਿੱਚ ਮਹੱਤਵਪੂਰਨ ਕੰਮ ਕੀਤਾ ਹੈ, ਦੁਆਰਾ ਆਪਣਾ ਕਿਰਦਾਰ ਬਹੁਤ ਹੀ ਸੰਪੂਰਨਤਾ ਨਾਲ ਨਿਭਾਇਆ ਗਿਆ ਹੈ। ਉਸਨੇ ਇਸ ਫਿਲਮ ਵਿੱਚ ਮਸ਼ਹੂਰ ਅਤੇ ਪਾਲਿਸ਼ੀ ਕਲਾਕਾਰਾਂ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਕੇ ਆਪਣੀ ਸ਼ਾਨਦਾਰ ਅਦਾਕਾਰੀ ਦੇ ਹੁਨਰ ਅਤੇ ਆਪਣੀ ਸਮਰੱਥਾ ਨੂੰ ਦਿਖਾਇਆ ਹੈ।
Arundeep ਨੇ ਪੰਜਾਬੀ ਯੂਨੀਵਰਸਿਟੀ ਤੋਂ ‘ਥੀਏਟਰ ਅਤੇ ਟੈਲੀਵਿਜ਼ਨ’ ਦੀ ਪੜ੍ਹਾਈ ਕੀਤੀ ਹੈ ਅਤੇ ਉਸ ਨੇ ਥੀਏਟਰ ਕਲਾਕਾਰ ਵਜੋਂ ਕੰਮ ਕਰਕੇ ਫਿਲਮਾਂ ਵਿੱਚ ਕਦਮ ਰੱਖਿਆ। ਉਸਨੇ ਫਿਲਮ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਦੁਆਰਾ ਆਪਣੇ ਕਿਰਦਾਰ ਦੇ ਵੱਖੋ-ਵੱਖਰੇ ਰੰਗ ਦਿਖਾਏ ਹਨ ਜੋ ਕਿ ਉਸਦੇ ਇੱਕ ਚੰਗੇ ਕਲਾਕਾਰ ਹੋਣ ਦਾ ਯਕੀਨ ਦਿਵਾਉਂਦਾ ਹੈ