| 4 ਜੂਨ 2022 | ਜਿਵੇਂ ਕਿ ਸਭ ਨੂੰ ਪਤਾ ਹੈ ਕਿ ਜ਼ੀ ਪੰਜਾਬੀ ਸ਼ੋਅ ਅੰਤਕਸ਼ਰੀ 2 ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਨਵੀਆਂ ਨਵੀਆਂ ਜੋੜੀਆਂ ਆਪਣੇ ਮੰਚ ਉੱਤੇ ਲਿਆਉਂਦਾ ਹੈ, ਇਸੇ ਦਾ ਖਿਆਲ ਰੱਖਦੇ ਹੋਏ ਅੰਤਕਸ਼ਰੀ 2 ਨੇ ਸੱਦਾ ਦਿੱਤਾ ਹੈ ਦਰਾਣੀ ਜਠਾਣੀ ਨੂੰ।
ਅਸੀਂ ਦਰਾਣੀ-ਜਠਾਣੀ ਦੀਆਂ ਛੋਟੀ-ਛੋਟੀ ਗੱਲ ਤੇ ਲੜਨ ਦੇ ਕਿੱਸੇ ਸੁਣਦੇ ਆ ਰਹੇ ਹਾਂ, ਜੋ ਇਕ ਦੂਜੇ ਦੇ ਖਿਲਾਫ ਲੜਦੀਆਂ ਹਨ, ਪਰ ਕੀ ਤੁਸੀਂ ਉਹਨਾਂ ਦਾ ਇਕਠਿਆਂ ਜੋਸ਼ ਦੇਖਿਆ ਹੈ, ਇਹ ਤੁਹਾਨੂੰ ਦੇਖਣ ਨੂੰ ਮਿਲੇਗਾ ਅੱਜ ਦੇ ਅੰਤਾਕਸ਼ਰੀ 2 ਦੇ ਐਪੀਸੋਡ ਦੇ ਵਿੱਚ ਜਿੱਥੇ ਦੋਵੇਂ ਆਪਣਾ ਜਲਵਾ ਦਿਖਾਉਣਗੀਆ। ਜਿੱਥੇ ਦਰਾਣੀਆਂ ਜਠਾਣੀਆਂ ਦੀਆਂ 4 ਟੀਮਾਂ ਬਣਨਗੀਆ, ਤੇ ਉਹ ਇਕ ਦੂਜੇ ਨਾਲ ਮਿਲ ਕੇ ਕੁਝ ਮਜ਼ੇਦਾਰ ਖੇਡਾਂ ਖੇਡਣਗੀਆਂ ਅਤੇ ਆਪਣੇ ਗਾਉਣ ਦੇ ਹੁਨਰ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨਗੀਆਂ।
ਜੇ ਤੁਸੀਂ ਆਪਣੇ ਸ਼ਨੀਵਾਰ ਨੂੰ ਹੋਰ ਮਜ਼ੇਦਾਰ ਅਤੇ ਹਾਸੇ ਭਰਪੂਰ ਬਣਾਉਣਾ ਚਾਹੁੰਦੇ ਹੋ ਤਾਂ ਦੇਖਣਾ ਨਾ ਭੁਲੋ ਸ਼ਨੀਵਾਰ 7 ਵਜੇ ਦਰਾਣੀ-ਜਠਾਣੀ ਸਪੈਸ਼ਲ ਐਪੀਸੋਡ ਅੰਤਕਸ਼ਰੀ 2 ਤੇ ਸਿਰਫ ਜ਼ੀ ਪੰਜਾਬੀ ਤੇ।