ਸ਼ਹਿਰ ਦਿੱਲੀ ਵਿੱਚ ਬੇਗਾਨਗੀ ਦੀ ਵਿਆਪਕ ਭਾਵਨਾ ਵਿਰੁੱਧ ਇੱਕ ਮੁੰਡੇ ਦੀ ਇਕੱਲੀ ਲੜਾਈ ਦੀ ਕਹਾਣੀ ‘ਰੰਜ’ ਸੁਨੀਤ ਸਿਨਹਾ ਵੱਜੋਂ ਨਿਰਮਿਤ~10 ਜੂਨ 2022 ਤੋਂ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼।

0
220

| 24 ਮਈ 2022 | ਪੰਜਾਬ ਅਤੇ ਦਿੱਲੀ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਬਣੀ ‘ਰੰਜ’ ਅਮਨਪ੍ਰੀਤ ਦੀ ਕਹਾਣੀ ਹੈ, ਜਿਸ ਨੂੰ ਇੱਕ ਨਾਕਾਰਾਤਮਕ ਮੇਗਾਸਿਟੀ ਵਿੱਚ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁਨੀਤ ਸਿਨਹਾ ਦੁਆਰਾ ਲਿਖੀ ਅਤੇ ਨਿਰਦੇਸ਼ਿਤ, ਇਹ ਫਿਲਮ ਪਰਿਵਾਰਕ ਅਤੇ ਦੁਨਿਆਵੀ ਉਮੀਦਾਂ ਦੇ ਬੋਝ ਨਾਲ ਵਿਅਕਤੀ ਦੇ ਸੰਘਰਸ਼ ਦੀ ਕਹਾਣੀ ਬਿਆਨ ਕਰਦੀ ਹੈ। ਪੈੱਟ ਪ੍ਰੋਜੈਕਟ ਫਿਲਮਸ ਦੇ ਬੈਨਰ ਹੇਂਠ ਬਣੀ, ਜਿਸਨੂੰ ਆਦੇਸ਼ ਸਿੱਧੂ ਅਤੇ ਸੁਨੀਤ ਸਿਨਹਾ ਦੁਆਰਾ ਨਿਰਮਿਤ ਕੀਤਾ ਗਿਆ ਹੈ, ਫਿਲਮ ਦੇ ਸਿਤਾਰੇ- ਆਦੇਸ਼ ਸਿੱਧੂ (ਮੁੱਖ ਭੂਮਿਕਾ ਵਿੱਚ) ਦੇ ਨਾਲ-ਨਾਲ ਏਕਤਾ ਸੋਢੀ, ਕੁਲਜੀਤ ਸਿੰਘ ਵੀ ਮੁਖ ਭੂਮਿਕਾ ‘ਚ ਸਾਨੂੰ ਦਿਖਾਈ ਦੇਣਗੇ, ਇਹਨਾਂ ਤੋਂ ਇਲਾਵਾ ਵੀ.ਕੇ. ਸ਼ਰਮਾ, ਮਧੂ ਸਾਗਰ, ਕ੍ਰਿਤੀ ਵੀ. ਸ਼ਰਮਾ, ਸੁਕੁਮਾਰ ਟੁੱਡੂ, ਰਾਕੇਸ਼ ਸਿੰਘ, ਨੂਤਨ ਸੂਰਿਆ, ਰਾਜੂ ਕੁਮਾਰ, ਅਸ਼ੋਕ ਤਿਵਾੜੀ ਅਤੇ ਰਾਹੁਲ ਨਿਗਮ ਸਹਾਇਕ ਪਰ ਮੁੱਖ ਭੂਮਿਕਾਵਾਂ ਕਰਦੇ ਨਜ਼ਰ ਆਉਣਗੇ।

ਫਿਲਮ ਦਾ ਅੰਗਰੇਜ਼ੀ ਸਿਰਲੇਖ ‘ਸਲੋ ਬਰਨ’ ਇੱਕ ਨੌਜਵਾਨ ਦੇ ਗੁੱਸੇ ਭਰੇ ਵਿਚਾਰਾਂ ਅਤੇ ਉਸਦੇ ਹੋਰ ਸ਼ਹਿਰ ਵਿੱਚ ਅਸੁਰੱਖਿਆ ਨੂੰ ਦਰਸਾਉਂਦਾ ਹੈ। ਉਹ ਆਦਮੀ ਜੋ ਸ਼ਹਿਰ ਵਿੱਚ ਆਪਣੇ ਆਪ ਨੂੰ ਅਲੱਗ ਮਹਿਸੂਸ ਕਰਦਾ ਹੈ, ਅਤੇ ਜਿਸ ਨੂੰ ਸ਼ਹਿਰ ਵਿੱਚ ਆਪਣੇ ਆਪ ਉੱਤੇ ਹਿੰਸਾ ਕਰਨ ਦਾ ਪਾਤਰ ਬਣਾ ਲਿਆ ਜਾਂਦਾ ਹੈ| ਫਿਲਮ ਨੂੰ ਆਲੋਚਨਾਤਮਕ ਤੌਰ ‘ਤੇ ਸਲਾਹਿਆ ਗਿਆ ਹੈ ਅਤੇ JIO MAMI 21ਵੇਂ ਮੁੰਬਈ ਫਿਲਮ ਫੈਸਟੀਵਲ, 10ਵੇਂ ਸ਼ਿਕਾਗੋ ਦੱਖਣ ਸਮੇਤ ਕਈ ਏਸ਼ੀਅਨ ਫਿਲਮ ਫੈਸਟੀਵਲ, ਤ੍ਰਿਸ਼ੂਰ ਦਾ 15ਵਾਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ, ਅਤੇ ਮੈਲਬਰਨ ਦਾ 8ਵਾਂ ਭਾਰਤੀ ਫਿਲਮ ਉਤਸਵ ਕਈ ਸਕ੍ਰੀਨਿੰਗਾਂ ਕੀਤੀਆਂ ਹਨ। ਇਸ ਤੋਂ ਇਲਾਵਾ, ਫਿਲਮ ਨੇ 7ਵੀਂ ਵੁੱਡਪੇਕਰ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਤੇ ਸਰਵੋਤਮ ਨਿਰਦੇਸ਼ਕ ‘ਸਪੈਸ਼ਲ ਅਵਾਰਡ’ ਜਿੱਤਿਆ।

ਫਿਲਮ ਬਾਰੇ ਗੱਲ ਕਰਦੇ ਹੋਏ, ਸੁਨੀਤ ਸਿਨਹਾ ਨੇ ਕਿਹਾ, “ਵੱਖ-ਵੱਖ ਕੰਮਾਂ ਅਤੇ ਆਮਦਨ ਦੇ ਸਰੋਤ ਦੇ ਹੋਣ ਦੇ ਬਾਵਜੂਦ ਵੀ ਅੱਜ ਦੇ ਨੌਜਵਾਨ ਨੂੰ ਵੱਡੇ ਸ਼ਹਿਰਾਂ ਵੱਲ ਪਰਵਾਸ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਹੈ। ਇਸ ਨੂੰ ਪਿਛੋਕੜ ਵਜੋਂ ਵਰਤਦੇ ਹੋਏ, ਰੰਜ ਇੱਕ ਨੌਜਵਾਨ ਦੇ ਸੰਘਰਸ਼ਾਂ ਦੀ ਕਹਾਣੀ ਬਿਆਨ ਕਰਦੀ ਹੈ, ਜੋ ਜੀਵਨ ਵਿੱਚ ਆਪਣਾ ਰਸਤਾ ਗੁਆ ਬੈਠਦਾ ਹੈ। ਅਸੀਂ ਸ਼ਹਿਰੀ ਅਤੇ ਪੇਂਡੂ ਜੀਵਨ ਦੀ ਵਿਆਖਿਆ ਕਰਨਾ ਚਾਹੁੰਦੇ ਸੀ ਕਿ ਵੱਡੇ ਸ਼ਹਿਰਾਂ ਵਿੱਚ ਵਿਅਕਤੀਗਤ ਕਹਾਣੀਆਂ ਸਫਲਤਾ ਵਿੱਚ ਖਤਮ ਹੁੰਦੀਆਂ ਹਨ; ਇੱਥੇ ਬਹੁਤ ਸਾਰੇ ਹਨ ਜਿਨ੍ਹਾਂ ਨੂੰ ਹਨੇਰੇ ਨਾਲ ਨਜਿੱਠਣਾ ਵੀ ਪੈਂਦਾ ਹੈ।”

ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਆਦੇਸ਼ ਸਿੱਧੂ ਨੇ ਕਿਹਾ, “ਅਮਨਪ੍ਰੀਤ ਪਿੰਡ ਦਾ ਹੀ ਇੱਕ ਹੋਰ ਮੁੰਡਾ ਹੈ ਜੋ ਆਪਣੇ ਪੇਂਡੂ ਜੀਵਨ ਤੋਂ ਬਹੁਤ ਸੰਤੁਸ਼ਟ ਸੀ। ਪਰ ਫਿਰ ਹਾਲਾਤਾਂ ਤੋਂ ਮਜਬੂਰ ਹੋ ਕੇ, ਉਹ ਅਣਚਾਹੇ ਤੌਰ ‘ਤੇ ਦਿੱਲੀ ਜਾ ਕੇ ਰੋਜ਼ੀ-ਰੋਟੀ ਕਮਾਉਣ ਲਈ ਮਜਬੂਰ ਹੋ ਜਾਂਦਾ ਹੈ। ਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਪਾਤਰ ਹੈ ਜਿਸ ਦੀ ਮਾਨਸਿਕਤਾ ਨਾਲ ਜੁੜਣ ਲਈ ਪੰਜਾਬ ਦੇ ਪਿੰਡਾਂ ਅਤੇ ਮਹਾਨਗਰਾਂ ‘ਚ ਰਹਿ ਕੇ ਬਹੁਤ ਮਦਦ ਮਿਲੀ। ਮੈਨੂੰ ਸਕ੍ਰਿਪਟ ਨਾਲ ਉਸਨੂੰ ਪੜ੍ਹਦਿਆਂ ਹੀ ਪਿਆਰ ਹੋ ਗਿਆ ਅਤੇ ਤੁਰੰਤ ਸੁਨੀਤ ਸਰ ਨਾਲ ਇਸ ਪ੍ਰੋਜੈਕਟ ਨੂੰ ਕਰਵਾਉਣ ਦਾ ਫੈਸਲਾ ਕੀਤਾ।

ਰਾਂਝ ਮੂਵੀ ਦਾ ਮੀਡੀਆ ਪਾਰਟਨਰ ਪੰਜਾਬੀ ਸਟਾਰ ਲਾਈਵ ਈਵੈਂਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਹੈ ਜੋ ਕਿ ਇੱਕ ਮੋਹਰੀ ਉੱਦਮ ਹੈ। ਮਨੋਰੰਜਨ ਜਗਤ ਵਿੱਚ ਪੰਜਾਬੀ ਸਟਾਰਲਾਈਵ ਇੱਕ ਵੱਡਾ ਨਾਮ ਹੈ ਜੋ ਹੁਣ ਕਲਾਕਾਰਾਂ ਦੀ ਬੁਕਿੰਗ ਲਈ ਮਸ਼ਹੂਰ ਹਨ, ਔਨਲਾਈਨ ਸੰਗੀਤ, ਫਿਲਮਾਂ ਅਤੇ ਵਿਡੀਓ ਰੀਲੀਜ਼ ਪ੍ਰਮੋਸ਼ਨਲ ਇਵੈਂਟਸ, ਡਿਜੀਟਲ ਅਤੇ ਇੰਟਰਨੈਟ ਬ੍ਰਾਂਡਿੰਗ ਦੇ ਨਾਲ ਸੋਸ਼ਲ ਮੀਡੀਆ ਅਤੇ ਔਨਲਾਈਨ ਇਵੈਂਟਾਂ, ਫਿਲਮਾਂ, ਐਲਬਮਾਂ, ਟੀਵੀ ਸ਼ੋਅ, ਕਲਾਕਾਰਾਂ ਦੀ ਮਾਰਕੀਟਿੰਗ ਇਸ਼ਤਿਹਾਰ ਕਰਦੇ ਹਨ।

~ ਰੰਜ (ਸਲੋ ਬਰਨ) 10 ਜੂਨ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ~

LEAVE A REPLY

Please enter your comment!
Please enter your name here