ਹਾਏ ਰੱਬਾ! ਕੀ ਬਾਉਜੀ ਅੰਮ੍ਰਿਤਾ ਨੂੰ ਘਰ ਵੜਨ ਦੇਣਗੇ?

0
178

‘ਸੱਸੇ ਨੀ ਸੱਸੇ-ਤੂੰ ਖੁਸ਼ੀਆਂ ਚ ਵਸੇ’ ਦਾ ਅੱਜ ਦਾ ਐਪੀਸੋਡ ਉਦੋਂ ਤਣਾਅਪੂਰਨ ਹੋ ਜਾਵੇਗਾ ਜਦੋਂ ਬਾਉਜੀ ਅੰਮ੍ਰਿਤਾ ਨੂੰ ਘਰ ਵਿੱਚ ਦਾਖਲ ਹੋਣ ਤੋਂ ਰੋਕ ਦੇਣਗੇ ਕਿਉਂਕਿ ਉਹ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਕੌਂਸਰਤ ਵਿੱਚ ਗਈ ਸੀ।

ਬਾਉਜੀ ਆਪਣੇ ਪਿੰਡ ਗਏ ਸਨ ਪਰ ਉਹ ਜਲਦੀ ਘਰ ਪਰਤਦੇ ਹਨ, ਘਰ ਆਣ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਘਰ ਵਿੱਚ ਕੋਈ ਮੌਜੂਦ ਨਹੀਂ ਹੈ ਤਾਂ ਉਹ ਗੁੱਸੇ ਹੋ ਜਾਂਦੇ ਹਨ। ਅਸਲ ਵਿਚ, ਬਾਊਜੀ ਦਾ ਗੁੱਸਾ ਉਦੋਂ ਵੱਧ ਗਿਆ ਜਦੋਂ ਪ੍ਰਗਿਆ ਉਹਨਾਂ ਨੂੰ ਭੜਕਾਉਂਦੀ ਹੈ ਕਿ ਅੰਮ੍ਰਿਤਾ ਅਤੇ ਰਮਨੀਕ ਇੱਕ ਕੌਂਸਰਤ ਲਈ ਗਏ ਹਨ ਜਿੱਥੇ ਵਿਕਰਾਂਤ ਵੀ ਮੌਜੂਦ ਹੈ। ਗੁੱਸੇ ਵਿਚ, ਉਹ ਅੰਮ੍ਰਿਤਾ ਨੂੰ ਘਰ ਵਿਚ ਦਾਖਲ ਨਹੀਂ ਹੋਣ ਦਿੰਦੇ ਅਤੇ ਉਸ ‘ਤੇ ਦੋਸ਼ ਲਗਾਉਂਦੇ ਹਨ ਕਿ ਉਸਨੇ ਉਹਨਾਂ ਤੋਂ ਇਜਾਜ਼ਤ ਲਏ ਬਗੈਰ ਜਾ ਕੇ ਉਹਨਾਂ ਦੀ ਬੇਸਤੀ ਕੀਤੀ ਹੈ।

ਕੀ ਬਾਉਜੀ ਅੰਮ੍ਰਿਤਾ ਨੂੰ ਘਰੋਂ ਬਾਹਰ ਹੀ ਰੱਖਣਗੇ? ਤੇ ਕੀ ਅੰਮ੍ਰਿਤਾ ਹੋਰ ਮਦਦ ਲਈ ਵਿਕਰਾਂਤ ਕੋਲ ਜਾਵੇਗੀ? ‘ਸੱਸੇ ਨੀ ਸੱਸੇ-ਤੂੰ ਖੁਸ਼ੀਆਂ ਚ ਵਸੇ’ ਦਾ ਪੂਰਾ ਐਪੀਸੋਡ ਅੱਜ ਸ਼ਾਮ 7 ਵਜੇ ਸਿਰਫ਼ ਜ਼ੀ ਪੰਜਾਬੀ ‘ਤੇ ਦੇਖੋ।

LEAVE A REPLY

Please enter your comment!
Please enter your name here