ਗੀਤ ਦੀ ਤਾਨੀਆ ਦੇ ਸਹੁਰਿਆਂ ਨਾਲ ਜ਼ੁਬਾਨੀ ਤਕਰਾਰ ਕਿਉਂ ਹੋਈ?

0
192

ਤਾਨੀਆ ਦੀ ਪਹਿਲੀ ਰਸੋਈ ਦੀ ਰਸਮ ਦਿਲਚਸਪ ਡਰਾਮੇ ਨਾਲ ਭਰੀ ਹੋਵੇਗੀ ਜਿਥੇ ਇੱਕ ਵਾਰ ਫੇਰ ਗੀਤ ਦਾ ਤਾਨੀਆ ਦੇ ਸੌਹਰਿਆਂ ਨਾਲ ਹੋਵੇਗਾ ਆਮਣਾ ਸਾਮਣਾ।

ਹਾਲ ਹੀ ਦੇ ਐਪੀਸੋਡ ਵਿੱਚ, ਤਾਨੀਆ ਨੇ ਇੱਕ ਸ਼ਰਤ ਰੱਖੀ ਕਿ ਉਹ ਆਪਣੀ ਪਹਿਲੀ ਰਸੋਈ ਦੀ ਰਸਮ ਤਾਂ ਹੀ ਪੂਰੀ ਕਰੇਗੀ ਜੇਕਰ ਗੀਤ ਉੱਥੇ ਮੌਜੂਦ ਹੋਵੇਗੀ। ਅੱਜ, ਮਹਿਰਾ ਪਰਿਵਾਰ ਗੀਤ ਦੇ ਨਾਲ ਤਾਨੀਆ ਦੀ ਦੇ ਘਰ ਜਾਵੇਗੀ, ਜਿੱਥੇ ਤਾਨੀਆ ਦੀ ਸੱਸ ਨੇ ਗੀਤ ਦੇ ਢੋਲੀ ਦੀ ਧੀ ਹੋਣ ਦੇ ਵਿਸ਼ੇ ਤੇ ਫਿਰ ਹੰਗਾਮਾ ਕੀਤਾ। ਗੀਤ ਵੀ ਉਹਨਾਂ ਦਾ ਵਿਰੋਧ ਕਰਦੇ ਹੋਏ ਕਹਿੰਦੀ ਹੈ ਕਿ ਕਿਸੇ ਹੋਰ ਕਲਾਕਾਰ ਵਾਂਗ, ਢੋਲੀ ਵੀ ਇੱਕ ਸੰਗੀਤਕਾਰ ਹੈ ਜਿਸ ਨੂੰ ਦੂਜੇ ਸੰਗੀਤਕਾਰਾਂ ਵਾਂਗ ਹੀ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਸ ਨੂੰ ਨੀਵਾਂ ਨਹੀਂ ਦੇਖਿਆ ਜਾਣਾ ਚਾਹੀਦਾ।

ਕੀ ਤਾਨੀਆ ਦੇ ਸਹੁਰਿਆਂ ਨਾਲ ਗੀਤ ਦਾ ਝਗੜਾ ਤਾਨੀਆ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾ ਦੇਵੇਗਾ? ਜਾਂ ਕੀ ਉਹ ਸਮਝਣਗੇ ਕਿ ਗੀਤ ਉਨ੍ਹਾਂ ਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ? ਹੋਰ ਜਾਣਨ ਲਈ, ਦੇਖੋ ਗੀਤ ਢੋਲੀ ਦਾ ਅੱਜ ਦਾ ਐਪੀਸੋਡ ਰਾਤ 8:00 ਵਜੇ ਸਿਰਫ ਜ਼ੀ ਪੰਜਾਬੀ ‘ਤੇ।

LEAVE A REPLY

Please enter your comment!
Please enter your name here