83 ‘s Trailer Out Now! We will see India Winning World Cup in Cinema Halls

0
249

ਕ੍ਰਿਕਟ ਦੇ ਇਤਿਹਾਸ ਦੀ 1983 ਦੀ ਇਤਿਹਾਸਕ ਜਿੱਤ ਤੇ ਬਣੀ ਫਿਲਮ 83 ਨੂੰ ਦੇਖਣ ਲਈ ਹਰ ਕੋਈ ਉਤਸੁਕ ਹੈ ਕਿਉਂਕਿ ਕ੍ਰਿਕੇਟ ਨੂੰ ਸਾਡੇ ਦੇਸ਼ ਵਿਚ ਧਰਮ ਵਾਂਗਰਾਂ ਮੰਨਿਆ ਜਾਂਦਾ ਹੈ ਅਤੇ ਕ੍ਰਿਕਟ ਖਿਡਾਰੀਆਂ ਨੂੰ ਰੱਬ | ਇਹ ਫਿਲਮ 1983 ਵਿਚ ਹੋਈ ਉਸ ਜਿੱਤ ਤੇ ਬਣੀ ਹੈ ਜਦੋ ਭਾਰਤ ਨੇ ਕ੍ਰਿਕੇਟ ਦਾ ਪਹਿਲਾ ਵਰਲਡ ਕੱਪ ਆਪਣੇ ਨਾਮ ਕੀਤਾ | ਇਸ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਤੇ ਭਾਰਤ ਨੇ ਕ੍ਰਿਕਟ ਵਿੱਚ ਆਪਣਾ ਪਹਿਲਾ ਵਰਲਡ ਕੱਪ 25 ਜੂਨ 1983 ਨੂੰ ਲੰਡਨ ਦੀ ਧਰਤੀ ਤੇ ਆਪਣੇ ਨਾਮ ਕੀਤਾ ਸੀ । ਇਸ ਇਤਿਹਾਸਕ ਜਿੱਤ ਨੂੰ ਕਬੀਰ ਖ਼ਾਨ ਵੱਲੋਂ ਨਿਰਦੇਸ਼ਿਤ ਕੀਤੀ ਗਈ ਫਿਲਮ ’83’ ਦੇ ਵਿਚ ਦਿਖਾਇਆ ਜਾਵੇਗਾ ।

ਫਿਲਮ ਦਾ ਟਰੇਲਰ ਹਾਲ ਹੀ ਦੇ ਵਿੱਚ ਸਾਹਮਣੇ ਆ ਚੁੱਕਿਆ ਹੈ । ਕੁਝ ਦਿਨ ਪਹਿਲਾਂ ਅਸੀਂ ਫਿਲਮ ਦੇ ਟੀਜ਼ਰ ਨੂੰ ਵੇਖਿਆ ਸੀ | ਅਤੇ ਹੁਣ ਇਸਦਾ ਟਰੇਲਰ ਵੀ ਸਾਹਮਣੇ ਆਇਆ ਹੈ | ਜਿਸ ਵਿਚ ਸਾਨੂੰ ਹਰ ਖਿਡਾਰੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦੀ ਝਲਕ ਵੇਖਣ ਨੂੰ ਮਿਲ ਚੁੱਕੀ ਹੈ | ਇਹ ਫਿਲਮ ਨਾ ਸਿਰਫ ਭਾਰਤੀਆਂ ਦੇ ਕ੍ਰਿਕਟ ਪਿਆਰ ਨੂੰ ਦਰਸ਼ਾਉਂਦੀ ਹੈ ਬਲਕਿ ਦੇਸ਼ ਪ੍ਰੇਮ ਨੂੰ ਵੀ ਦਿਖਾਉਂਦੀ ਹੈ | ਫਿਲਮ ਵਿਚ ਇਹ ਵੀ ਦਿਖਾਇਆ ਜਾਵੇਗਾ ਕਿ ਕਿਵੇਂ ਪੂਰੀ ਦੁਨੀਆ ਜਦੋ ਭਾਰਤ ਤੇ ਨਜ਼ਰਾਂ ਟੀਕਾ ਕੇ ਬੈਠੀ ਸੀ ਅਤੇ ਇਹ ਸੋਚਿਆ ਜਾ ਰਿਹਾ ਸੀ ਕਿ ਇਹ ਦੇਸ਼ ਵਰਲਡ ਕੱਪ ਨਹੀਂ ਜਿੱਤ ਸਕੇਗਾ | ਪਰ ਉਸ ਵੇਲੇ ਭਾਰਤੀ ਟੀਮ ਦੇ ਜਜ਼ਬੇ ਅਤੇ ਹੋਂਸਲੇ ਨੇ ਨਾ ਸਿਰਫ ਵਰਲਡ ਕੱਪ ਆਪਣੇ ਨਾਮ ਕੀਤਾ ਬਲਕਿ ਇਤਿਹਾਸ ਰਚ ਦਿੱਤਾ |

ਇਹ ਫ਼ਿਲਮ ਬੌਲੀਵੁੱਡ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੇ ਵਿਚ ਸਭ ਤੋਂ ਵੱਧ ਉਡੀਕੀਆ ਜਾਣ ਵਾਲੀਆਂ ਫਿਲਮਾਂ ਵਿੱਚੋਂ ਹੈ । ਇਸ ਫ਼ਿਲਮ ਦੇ ਵਿਚ ਸਾਨੂੰ ਭਾਰਤ ਵੱਲੋਂ 1983 ਵਿੱਚ ਜਿੱਤੇ ਗਏ ਵਰਲਡ ਕੱਪ ਦੇ ਬਾਰੇ ਚ ਦਿਖਾਇਆ ਜਾਵੇਗਾ ਤੇ ਇਸ ਫ਼ਿਲਮ ਨੂੰ ਕਬੀਰ ਖ਼ਾਨ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ । ਇਸ ਫਿਲ ਦੇ ਵਿਚ ਜੇਕਰ ਕਿਰਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਪਿਲ ਦੇਵ ਦੇ ਰੂਪ ਵਿੱਚ ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਰੋਮੀ ਦੇਵ ਦੇ ਰੂਪ ਵਿੱਚ, ਪੰਕਜ ਤ੍ਰਿਪਾਠੀ ਪੀ.ਆਰ. ਮਾਨ ਸਿੰਘ ਵਜੋਂ, ਤਾਹਿਰ ਰਾਜ ਭਸੀਨ, ਸੁਨੀਲ ਗਾਵਸਕਰ ਦੇ ਰੂਪ ਵਿੱਚ, ਕ੍ਰਿਸ਼ਨਾਮਾਚਾਰੀ ਸ਼੍ਰੀਕਾਂਤ ਵਜੋਂ ਜੀਵਾ, ਮਹਿੰਦਰ ਅਮਰਨਾਥ ਦੇ ਰੂਪ ਵਿੱਚ ਸਾਕਿਬ ਸਲੀਮ, ਜਤਿਨ ਸਰਨਾ ਯਸ਼ਪਾਲ ਸ਼ਰਮਾ ਵਜੋਂ,ਚਿਰਾਗ ਪਾਟਿਲ ਸੰਦੀਪ ਪਾਟਿਲ ਦੇ ਰੂਪ ਵਿੱਚ, ਕੀਰਤੀ ਆਜ਼ਾਦ ਦੇ ਰੂਪ ਵਿੱਚ ਦਿਨਕਰ ਸ਼ਰਮਾ, ਰੋਜਰ ਬਿੰਨੀ ਦੇ ਰੂਪ ਵਿੱਚ ਨਿਸ਼ਾਂਤ ਦਹੀਆ, ਮਦਨ ਲਾਲ ਦੇ ਰੂਪ ਵਿੱਚ ਹਾਰਡੀ ਸੰਧੂ, ਸਾਹਿਲ ਖੱਟਰ ਸੱਯਦ ਕਿਰਮਾਨੀ ਵਜੋਂ, ਬਲਵਿੰਦਰ ਸਿੰਘ ਸੰਧੂ ਵਜੋਂ ਐਮੀ ਵਿਰਕ, ਦਿਲੀਪ ਵੇਂਗਸਰਕਰ ਦੇ ਰੂਪ ਵਿੱਚ ਆਦਿਨਾਥ ਕੋਠਾਰੇ, ਰਵੀ ਸ਼ਾਸਤਰੀ ਦੇ ਤੌਰ ‘ਤੇ ਧੀਰਿਆ ਕਰਵਾ, ਵਾਮਿਕਾ ਗੱਬੀ ,ਸੁਨੀਲ ਵਾਲਸਨ ਦੇ ਰੂਪ ਵਿੱਚ ਆਰ ਬਦਰੀ ਵਜੋਂ ਨਜ਼ਰ ਆਉਣ ਵਾਲੇ ਨੇ | ਹਨ ਸਬ ਕਿਰਦਾਰਾਂ ਦੀ ਝਲਕ ਵੀ ਸਾਨੂੰ ਟਰੇਲਰ ਵਿੱਚ ਵੇਖਣ ਨੂੰ ਮਿਲ ਚੁੱਕੀ ਹੈ |

ਇਸ ਫਿਲਮ ਦੇ ਵਿੱਚ 1983 ਦੀ ਇਤਿਹਾਸਕ ਜਿੱਤ ਨੂੰ ਬਿਆਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਾਨੂੰ ਟਰੇਲਰ ਦੇ ਵਿਚ ਵੀ ਇਹ ਸਭ ਦਿਖਾਈ ਦੇ ਰਿਹਾ ਹੈ ।
ਤੇ ਇਹ ਫ਼ਿਲਮ ਪੰਜਾਬੀਆਂ ਲਈ ਤੇ ਪੰਜਾਬੀ ਸਿਨਮਾ ਦੇਖਣ ਵਾਲਿਆਂ ਲਈ ਖਾਸ ਇਸ ਕਰਕੇ ਬਣ ਜਾਂਦੀ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਸਾਨੂੰ ਐਮੀ ਵਿਰਕ ਤੇ ਹਾਰਡੀ ਸੰਧੂ ਨਜ਼ਰ ਆਉਣ ਵਾਲੇ ਨੇ ਜੋ ਕਿ ਸਾਡੇ ਪੰਜਾਬ ਦੇ ਕਲਾਕਾਰ ਨੇ ਇਸ ਫਿਲਮ ਦੇ ਜ਼ਰੀਏ ਹਾਰਡੀ ਸੰਧੂ ਦਾ ਆਫੀਸ਼ੀਅਲ ਡੈਬਿਊ ਹੋਣ ਵਾਲਾ ਹੈ । ਫਿਲਮ ਦੇ ਰਿਲੀਜ਼ ਹੋਏ ਟਰੇਲਰ ਦੇ ਵਿੱਚ ਵੀ ਸਾਨੂੰ ਹਾਰਡੀ ਸੰਧੂ ਅਤੇ ਐਮੀ ਵਿਰਕ ਦੀ ਝਲਕ ਵੇਖਣ ਨੂੰ ਮਿਲ ਰਹੀ ਹੈ। ਇਹ ਫਿਲਮ ਬਾਲੀਵੁੱਡ ਦੀਆਂ ਸਭ ਤੋਂ ਵੱਡੀਆਂ ਫ਼ਿਲਮਾਂ ਵਿਚੋਂ ਇੱਕ ਹੋਣ ਵਾਲੀ ਹੈ | ਜੇਕਰ ਐਮੀ ਵਿਰਕ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ ਇਸ ਤੋਂ ਪਹਿਲਾਂ ਉਹ ਬਹੁਤਾ ‘ਭੁੱਜ :ਦੀ ਪਰਾਈਡ ਆਫ ਇੰਡੀਆ’ ਵਿਚ ਨਜ਼ਰ ਆ ਚੁੱਕੇ ਨੇ ।

ਬੌਲੀਵੁੱਡ ਦੇ ਵਿੱਚ ਐਮੀ ਵਿਰਕ ਦੀ ਇਹ ਦੂਸਰੀ ਫ਼ਿਲਮ ਹੋਣ ਵਾਲੀ ਏ ਹਾਲਾਂਕਿ ਪਾਲੀਵੁੱਡ ਦੇ ਵਿੱਚ ਤੇ ਐਮੀ ਵਿਰਕ ਟੌਪ ਐਕਟਰਸ ਦੇ ਵਿਚ ਆਉਂਦੇ ਨੇ ਪਰ ਹੁਣ ਬਾਲੀਵੁੱਡ ਦੇ ਵਿਚ ਵੀ ਐਮੀ ਵਿਰਕ ਕਾਫ਼ੀ ਨਾਮ ਖੱਟ ਰਹੇ ਨੇ ।

ਹੁਣ ਜੇਕਰ ਐਮੀ ਵਿਰਕ ਤੇ ਹਾਰਡੀ ਸੰਧੂ ਦੇ ਕਿਰਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਐਮੀ ਵਿਰਕ ਬਲਵਿੰਦਰ ਸਿੰਘ ਸੰਧੂ ਜੀ ਦਾ ਕਿਰਦਾਰ ਨਿਭਾਉਣ ਵਾਲੇ ਨੇ ਤੇ ਉੱਥੇ ਹੀ ਹਾਰਡੀ ਸੰਧੂ ਮਦਨ ਲਾਲ ਜੀ ਦਾ ਕਿਰਦਾਰ ਨਿਭਾਉਣਗੇ ਜਿਨ੍ਹਾਂ ਦੀ ਬੌਲਿੰਗ ਦੀ ਦੁਨੀਆ ਦੀਵਾਨੀ ਹੈ ਤੇ ਭਾਰਤ ਦੀ ਜਿੱਤ ਵਿੱਚ ਉਨ੍ਹਾਂ ਦੀ ਬੌਲਿੰਗ ਦਾ ਕਾਫ਼ੀ ਵੱਡਾ ਹੱਥ ਰਿਹਾ। ਸੂਤਰਾਂ ਮੁਤਾਬਕ ਹਾਰਡੀ ਸੰਧੂ ਦਾ ਇਹ ਸੁਪਨਾ ਸੀ ਕਿ ਉਹ ਇੱਕ ਕ੍ਰਿਕਟਰ ਦਾ ਕਿਰਦਾਰ ਨਿਭਾਉਣ ਕਿਉਂਕਿ ਉਹ ਅਸਲ ਜ਼ਿੰਦਗੀ ਦੇ ਵਿੱਚ ਵੀ ਇੱਕ ਕ੍ਰਿਕਟਰ ਰਹੇ ਨੇ।

ਇਹ ਫਿਲਮ ਦੀਪਿਕਾ ਪਾਦੂਕੋਣ, ਕਬੀਰ ਖਾਨ, ਵਿਸ਼ਨੂੰ ਵਰਧਨ ਇੰਦੂਰੀ, ਸਾਜਿਦ ਨਾਡਿਆਡਵਾਲਾ, ਫੈਂਟਮ ਫਿਲਮਾਂ, ਰਿਲਾਇੰਸ ਐਂਟਰਟੇਨਮੈਂਟ ਅਤੇ 83 ਫਿਲਮ ਲਿਮਿਟੇਡ ਦੁਆਰਾ ਪ੍ਰੋਡਿਯੂਸ ਕੀਤੀ ਗਈ ਹੈ। ਆਖ਼ਿਰ ਤੇ ਫ਼ਿਲਮ ਦੀ ਰੀਲੀਜ਼ ਡੇਟ ਦੀ ਗੱਲ ਕੀਤੀ ਜਾਵੇ ਤੇ ਇਹ ਫਿਲਮ 24 ਦਸੰਬਰ ਨੂੰ ਰਿਲੀਜ਼ ਹੋ ਕੇ ਸਿਨੇਮਾ ਘਰਾਂ ਦੇ ਵਿੱਚ ਲੱਗ ਜਾਵੇਗੀ ਤੁਹਾਡਾ ਕੀ ਕਹਿਣਾ ਇਸ ਬਾਰੇ ਦੱਸ ਸਕਦੇ ਹੋ ਕੁਮੈਂਟ ਸੈਕਸ਼ਨ ਦੇ ਵਿੱਚ………

LEAVE A REPLY

Please enter your comment!
Please enter your name here